ਯੂਕਰੇਨ : – ਵੀਰਵਾਰ ਨੂੰ ਰੂਸ ਨੇ ਯੂਕਰੇਨ ਨਾਲ ਯੁੱਧ ਦਾ ਐਲਾਨ ਕਰ ਦਿੱਤਾ ਸੀ। ਰੂਸ ਦੀ ਫੌਜ ਲਗਾਤਾਰ ਯੂਕਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸੀ ਫੌਜ ਯੁੱਧ ਦੇ ਤੀਜੇ ਦਿਨ ਇਕ ਵਾਰ ਫਿਰ ਯੂਕਰੇਨ ‘ਤੇ ਆਪਣੇ ਹਮਲੇ ਨੂੰ ਤੇਜ਼ ਕਰ ਰਹੀ ਹੈ। ਇਸ ਦੇ ਨਾਲ ਹੀ ਯੂਕਰੇਨ ‘ਚ ਹੋ ਰਹੀ ਬੰਬਾਰੀ ਕਾਰਨ ਉੱਥੋਂ ਦੇ ਲੋਕ ਕਾਫੀ ਡਰੇ ਹੋਏ ਹਨ ਅਤੇ ਕੁੱਝ ਲੋਕ ਰੂਸ ਦੀ ਫੌਜ ਦ ਡੱਟ ਕੇ ਸਾਹਮਣਾ ਕਰ ਰਹੇ ਹਨ। ਰਿਪੋਰਟ ਦੇ ਅਨੁਸਾਰ, 100,000 ਯੂਕਰੇਨੀਅਨ ਸਰਹੱਦ ਪਾਰ ਕਰਕੇ ਪੋਲੈਂਡ ਪਹੁੰਚ ਚੁੱਕੇ ਹਨ। ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਦੇਸ਼ ਛੱਡ ਕੇ ਭੱਜ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਸਾਨੂੰ ਤੁਹਾਡੀ ਸਭ ਤੋਂ ਲੋੜ ਹੈ ਅਸੀਂ ਸਾਰੇ ਮਿਲ ਕੇ ਇਸ ਜੰਗ ਨੂੰ ਜਿੱਤ ਸਕਦੇ ਹਾਂ|
ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਸ਼ਹਿਰ ਦੇ ਮੁੱਖ ਸਥਾਨਾਂ ਨੂੰ ਕੰਟਰੋਲ ਕਰ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਇਸ ਲੜਾਈ ਵਿੱਚ ਮਦਦ ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣਗੇ।












