ਸਮੋਸਾ ਕਈ ਪਾਰਟੀਆਂ ‘ਚ ਪਰੋਸਿਆ ਜਾਣ ਵਾਲਾ ਸਭ ਦਾ ਪਸੰਦੀਦਾ ਸਨੈਕ ਹੈ। ਭਾਰਤ ਵਿੱਚ ਹੀ ਨਹੀਂ ਸਗੋਂ ਯੂਰਪੀ ਦੇਸ਼ਾਂ ਵਿੱਚ ਵੀ ਸਮੋਸੇ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਹ ਸਟ੍ਰੀਟ ਫੂਡ ਭਾਰਤ ਦੀਆਂ ਜ਼ਿਆਦਾਤਰ ਥਾਵਾਂ ‘ਤੇ ਆਸਾਨੀ ਨਾਲ ਮਿਲ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਚਾਹ ਦੇ ਨਾਲ ਖਾਂਦੇ ਹਨ ਅਤੇ ਕੁਝ ਲੋਕ ਇਸ ਨੂੰ ਸ਼ਾਮ ਦੇ ਸਨੈਕ ਵਜੋਂ ਖਾਂਦੇ ਹਨ। ਕਈ ਵਾਰ ਲੋਕ ਹਲਕੀ ਭੁੱਖ ਨੂੰ ਮਿਟਾਉਣ ਲਈ ਸਮੋਸੇ ਨੂੰ ਵੀ ਤਰਜੀਹ ਦਿੰਦੇ ਹਨ। ਪਰ ਇੱਕ ਅਜਿਹਾ ਦੇਸ਼ ਹੈ ਜਿੱਥੇ ਸਮੋਸੇ ‘ਤੇ ਪਾਬੰਦੀ ਹੈ।
ਕਈ ਦੇਸ਼ਾਂ ‘ਚ ਪਸੰਦ ਕੀਤੇ ਜਾਣ ਵਾਲੇ ਸਮੋਸੇ ‘ਤੇ ਅਫਰੀਕੀ ਦੇਸ਼ ਸੋਮਾਲੀਆ ‘ਚ ਪੂਰੀ ਤਰ੍ਹਾਂ ਪਾਬੰਦੀ ਹੈ। ਦੱਸ ਦੇਈਏ ਕਿ ਇਥੇ ਜੇਕਰ ਕੋਈ ਵਿਅਕਤੀ ਸਮੋਸੇ ਖਰੀਦਦਾ,ਖਾਂਦਾ ਜਾਂ ਬਣਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਲਈ ਸਜ਼ਾ ਹੈ। ਰਿਪੋਰਟਸ ਅਨੁਸਾਰ ਇੱਥੇ ਇੱਕ ਕੱਟੜਪੰਥੀ ਸੰਗਠਨ ਨੇ ਸਮੋਸੇ ਦੇ ਤਿਕੋਣੇ ਆਕਾਰ ਦੇ ਕਾਰਨ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਕੁਝ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਸੀ ਕਿ ਸਮੋਸੇ ਗਲੇ-ਸੜੇ ਮੀਟ ਨਾਲ ਭਰੇ ਹੋਏ ਸਨ, ਇਸ ਲਈ ਇੱਥੇ ਸਮੋਸੇ ‘ਤੇ ਪਾਬੰਦੀ ਲਗਾਈ ਗਈ ਹੈ।
----------- Advertisement -----------
ਅਜੀਬੋ-ਗਰੀਬ! ਅਜਿਹਾ ਦੇਸ਼ ‘ਚ ਜਿਥੇ ਸਮੋਸਾ ਖਾਣ ਵਾਲਿਆਂ ਨੂੰ ਮਿਲਦੀ ਸਜ਼ਾ
Published on
----------- Advertisement -----------
----------- Advertisement -----------