ਸਨੀ ਲਿਓਨ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।ਇਸ ਵਾਰ ਸਨੀ ਲਿਓਨੀ ਦੇ ਗੀਤ ‘ਮਧੁਬਨ ਮੇਂ ਰਾਧਿਕਾ ਨਾਚੇ ਰੇ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਜਿਸਤੇ ਸੰਗੀਤ ਕੰਪਨੀ ਮੁਆਫੀ ਮੰਗਣੀ ਪਈ। ਦਰਅਸਲ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਗੀਤ ‘ਮਧੁਬਨ ਮੇਂ ਰਾਧਿਕਾ ਨਾਚੇ ਰੇ’ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਹੈ। ਗੀਤ ਵਿਰੁੱਧ ਹੁੰਦਾ ਵਿਰੋਧ ਵੇਖ ਕੇ ਮਿਊਜ਼ਿਕ ਕੰਪਨੀ ‘ਸਾਰੇਗਾਮਾ’ ਨੇ ਮੁਆਫ਼ੀ ਮੰਗ ਲਈ ਹੈ। ਵਿਰੋਧ ਤੋਂ ਬਾਅਦ ਇਸ ਗੀਤ ਨੂੰ ਰਿਲੀਜ਼ ਕਰਨ ਵਾਲੀ ਮਿਊਜ਼ਿਕ ਕੰਪਨੀ ‘ਸਾਰੇਗਾਮਾ’ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਗੀਤ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਸਾਰੇ ਹੀ ਪਲੇਟਫਾਰਮਾਂ ‘ਤੇ ਪੁਰਾਣੇ ਗੀਤ ਨੂੰ ਨਵੇਂ ਗੀਤ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ।
ਹਾਲਾਂਕਿ ਮਿਊਜ਼ਿਕ ਕੰਪਨੀ ‘ਸਾਰੇਗਾਮਾ’ ਨੇ ਕਿਹਾ ਕਿ ਕੰਪਨੀ ਜਲਦ ਹੀ ਆਪਣੇ ਗੀਤ ‘ਮਧੂਬਨ’ ਦੇ ਬੋਲ ਬਦਲੇਗੀ। ਇਸ ਦੇ ਬਾਵਜੂਦ ਇਸ ਗੀਤ ਨੂੰ ਲੈ ਕੇ ਵਿਵਾਦ ਰੁਕ ਨਹੀਂ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਸੰਨੀ ਦੀ ਗ੍ਰਿਫਤਾਰੀ ਦੀ ਮੰਗ ਉੱਠ ਰਹੀ ਹੈ। ਟਵਿਟਰ ‘ਤੇ #Arrest_Sunny_Leone ਟਰੈਂਡ ਕਰ ਰਹੀ ਹੈ।
ਇਕ ਯੂਜ਼ਰ ਨੇ ਲਿਖਿਆ, ਹਿੰਦੂ ਧਰਮ ਨੂੰ ਠੇਸ ਪਹੁੰਚਾਉਣ ਵਾਲਾ ਸੰਨੀ ਲਿਓਨ ਦਾ ਗੀਤ ”ਮਧੂਬਨ ਮੈਂ ਰਾਧਿਕਾ ਨਾਚੇ” ਨੂੰ ਅਜੇ ਤੱਕ ਬਦਲਿਆ ਨਹੀਂ ਗਿਆ ਹੈ। ਅਸੀਂ ਬਾਲੀਵੁੱਡ ਦੇ ਖਿਲਾਫ ਕਦੋਂ ਤੱਕ ਚੁੱਪ ਰਹਾਂਗੇ। ਉਹ ਸਾਡੇ ਸੱਭਿਆਚਾਰ ਨੂੰ ਲਗਾਤਾਰ ਤਬਾਹ ਕਰ ਰਹੇ ਹਨ। ਸੰਨੀ ਲਿਓਨ ਨੂੰ ਗ੍ਰਿਫਤਾਰ ਕੀਤਾ ਜਾਵੇ।