June 26, 2026, 4:52 pm
----------- Advertisement -----------
HomeNewsLatest Newsਬੰਗਾਲ ਉਪ ਚੋਣ: ਆਸਨਸੋਲ ਲੋਕ ਸਭਾ ਸੀਟ ਤੋਂ ਸ਼ਤਰੂਘਨ ਸਿਨਹਾ ਹੋਣਗੇ ਟੀਐਮਸੀ...

ਬੰਗਾਲ ਉਪ ਚੋਣ: ਆਸਨਸੋਲ ਲੋਕ ਸਭਾ ਸੀਟ ਤੋਂ ਸ਼ਤਰੂਘਨ ਸਿਨਹਾ ਹੋਣਗੇ ਟੀਐਮਸੀ ਉਮੀਦਵਾਰ

Published on

----------- Advertisement -----------

ਪੱਛਮੀ ਬੰਗਾਲ : – ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਅੱਜ ਪੱਛਮੀ ਬੰਗਾਲ ਦੀਆਂ ਉਪ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਆਸਨਸੋਲ ਤੋਂ ਲੋਕ ਸਭਾ ਜ਼ਿਮਨੀ ਚੋਣ ਲੜਨਗੇ ਜਦਕਿ ਬਾਬੁਲ ਸੁਪਰੀਓ ਬਾਲੀਗੰਜ ਤੋਂ ਵਿਧਾਨ ਸਭਾ ਉਪ ਚੋਣ ਲਈ ਉਮੀਦਵਾਰ ਹੋਣਗੇ। ਦੱਸ ਦੇਈਏ ਕਿ ਬੰਗਾਲ ਦੀ ਲੋਕ ਸਭਾ ਸੀਟ ਬਾਬੁਲ ਸੁਪਰੀਓ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ, ਜਿਸ ਕਾਰਨ ਇੱਥੇ ਉਪ ਚੋਣ ਹੋਣੀ ਹੈ।
ਦੱਸ ਦੇਈਏ ਕਿ ਬੰਗਾਲ ਵਿੱਚ ਇੱਕ ਲੋਕ ਸਭਾ ਅਤੇ ਚਾਰ ਵਿਧਾਨ ਸਭਾ ਸੀਟਾਂ ਲਈ 12 ਅਪ੍ਰੈਲ ਨੂੰ ਉਪ ਚੋਣਾਂ ਹੋਣੀਆਂ ਹਨ। ਇਨ੍ਹਾਂ ਦੋਵਾਂ ਦਿੱਗਜਾਂ ਦੀ ਚੋਣ ਨੂੰ ਲੈ ਕੇ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਇਸ ਵਾਰ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਸੀਟਾਂ ‘ਤੇ ਭਾਜਪਾ ਨੂੰ ਸਫਲਤਾ ਮਿਲਦੀ ਹੈ ਜਾਂ ਟੀ.ਐੱਮ.ਸੀ. ਹਾਲੀਆ ਚੋਣਾਂ ‘ਚ ਟੀਐੱਮਸੀ ਦੇ ਪ੍ਰਦਰਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਸ਼ਤਰੂਘਨ ਸਿਨਹਾ ਜਿੱਤ ਸਕਦੇ ਹਨ। ਇਸ ਦੇ ਨਾਲ ਹੀ ਬਾਬੁਲ ਸੁਪਰੀਓ ਨੂੰ ਵੀ ਸੁਰੱਖਿਅਤ ਸੀਟ ਦਿੱਤੀ ਗਈ ਹੈ। ਟੀਐਮਸੀ ਆਗੂ ਸੁਬਰਤ ਮੁਖਰਜੀ ਦੀ ਮੌਤ ਤੋਂ ਬਾਅਦ ਇੱਥੇ ਉਪ ਚੋਣ ਦਾ ਐਲਾਨ ਕੀਤਾ ਗਿਆ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕੀਤਾ, ”ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਤਰਫੋਂ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਮਸ਼ਹੂਰ ਅਭਿਨੇਤਾ ਸ਼ਤਰੂਘਨ ਸਿਨਹਾ ਆਸਨਸੋਲ ਤੋਂ ਲੋਕ ਸਭਾ ਉਪ ਚੋਣ ਲਈ ਸਾਡੇ ਉਮੀਦਵਾਰ ਹੋਣਗੇ। ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਅਤੇ ਮਸ਼ਹੂਰ ਗਾਇਕ ਬਾਬੁਲ ਸੁਪਰੀਓ ਬਾਲੀਗੰਜ ਤੋਂ ਵਿਧਾਨ ਸਭਾ ਉਪ ਚੋਣ ਵਿੱਚ ਸਾਡੇ ਉਮੀਦਵਾਰ ਹੋਣਗੇ। ਜੈ ਹਿੰਦ, ਜੈ ਬੰਗਲਾ, ਜੈ ਮਾਂ-ਮਤੀ- ਮਾਨੁਸ਼!

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...