September 18, 2026, 12:55 pm
----------- Advertisement -----------
HomeNewsLatest Newsਰਾਏਕੋਟ: ਸਿੱਖ,ਹਿੰਦੂ ਤੇ ਮੁਸਲਮਾਨਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਦਾ ਅਨੋਖਾ ਪ੍ਰਦਰਸ਼ਨ

ਰਾਏਕੋਟ: ਸਿੱਖ,ਹਿੰਦੂ ਤੇ ਮੁਸਲਮਾਨਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਦਾ ਅਨੋਖਾ ਪ੍ਰਦਰਸ਼ਨ

Published on

----------- Advertisement -----------

ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ‘ਚ ਵਸਦੇ ਲੋਕਾਂ ਨੇ ਧਾਰਮਿਕ ਵਖਰੇਵਿਆਂ ਦੇ ਬਾਵਜੂਦ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਆਪਸੀ ਭਾਈਚਾਰਕ ਸਾਂਝ ਨੂੰ ਮੌਜੂਦਾ ਸਮੇਂ ਵਿੱਚ ਵੀ ਮੱਧਮ ਨਹੀਂ ਪੈਣ ਦਿੱਤਾ ਹੈ। ਇਸ ਆਪਸੀ ਭਾਈਚਾਰਕ ਦਾ ਰਾਏਕੋਟ ਦੇ ਪਿੰਡ ਸਾਹਜਹਾਨਪੁਰ ਤੇ ਪਿੰਡ ਨੱਥੋਵਾਲ ਵਿਖੇ ਵਸਦੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਜਿਨ੍ਹਾਂ ਰਲ ਮਿਲ ਕੇ ਪਿੰਡ ਸ਼ਾਹਜਹਾਨਪੁਰ ਵਿਖੇ ਆਜ਼ਾਦੀ ਤੋਂ ਪਹਿਲਾਂ 1941 ਵਿੱਚ ਬਣੀ ਖਸਤਾ ਹਾਲਤ ਪੁਰਾਤਨ ਮਸਜਿਦ ਦੀ ਮੁਰੰਮਤ ਕਰਕੇ ਮਸਜਿਦ ਨੂੰ ਮੁੜ ਅਬਾਦ ਕੀਤਾ।

ਦਰਅਸਲ ਪਿੰਡ ਸਾਹਜਹਾਨਪੁਰ ਵਿਖੇ 1941 ਵਿੱਚ ਬਣੀ ਪੁਰਾਤਨ ਮਸਜਿਦ ਭਾਰਤ ਵੰਡ ਤੋਂ ਬਾਅਦਹੌਲੀ ਹੌਲੀ ਇੱਕ ਖੰਡਰ ਦਾ ਰੂਪ ਧਾਰਨ ਕਰ ਗਈ। ਪਿਛਲੇ ਦਿਨੀਂ ਪਿੰਡ ਵਿੱਚ ਰਹਿੰਦੇ ਇਕਲੌਤੇ ਮੁਸਲਮਾਨ ਪਰਿਵਾਰ ਵੱਲੋਂ ਮਸਜਿਦ ਦੀ ਦਸ਼ਾ ਸੁਧਾਰਨ ਸਬੰਧੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ। ਜਿਸ ਤੋ ਬਾਅਦ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਸਿੱਖਾਂ ਤੇ ਹਿੰਦ ਭਰਾਵਾਂ ਨੇ ਮੋਹਰੀ ਹੋ ਕੇ ਇਹ ਪੁਰਾਤਨ ਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦਾ ਬੀੜਾ ਚੁੱਕ ਲਿਆ।

ਇਸ ਕੰਮ ਵਿੱਚ ਪਿੰਡ ਨੱਥੋਵਾਲ ਦੇ ਮੁਸਲਮਾਨ ਅਤੇ ਹਿੰਦ-ਸਿੱਖ ਭਰਾਵਾਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ। ਉਥੇ ਹੀ ਪੰਜਾਬ ਵਕਫ਼ ਬੋਰਡ ਨੇ ਮੁਰੰਮਤ ਦੇ ਲਈ ਪੰਜ ਲੱਖ ਰੁਪਏ ਦਾ ਆਰਥਿਕ ਸਹਾਇਤਾ ਦਿੱਤੀ। ਜਿਸ ‘ਤੇ ਸਮੂਹ ਪਿੰਡ ਵਾਸੀਆਂ ਨੇ ਆਪਸ ਵਿੱਚ ਰਲ ਮਿਲ ਕੇ ਇਸ ਮਸਜਿਦ ਦੀ ਮੁਰੰਮਤ ਕੀਤੀ ਅਤੇ ਇਮਾਰਤ ਦਾ ਲੈਂਟਰ ਪਾਇਆ। ਇਸ ਮੌਕੇ ਪਿੰਡ ਸ਼ਾਹਜਹਾਂਪੁਰ ਅਤੇ ਨੱਥੋਵਾਲ ਦੇ ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਉਸਾਰੀ ਦੇ ਉੱਦਮ ਵਿੱਚ ਸਹਿਯੋਗ ਦੇਣ ਲਈ ਗ੍ਰਾਮ ਪੰਚਾਇਤ, ਮੋਹਤਵਰਾਂ ਸਮੇਤ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਪੰਜਾਬ ਵਕਫ ਬੋਰਡ ਦੇ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨਸਿਕ ਤਣਾਅ ਬਣ ਸਕਦੈ ਪਰਿਵਾਰਕ ਸਮੱਸਿਆਵਾਂ ਦੀ ਵਜ੍ਹਾ, ਸਮੇਂ ਸਿਰ ਇਲਾਜ ਦੀ ਸਲਾਹ

ਚੰਡੀਗੜ੍ਹ, 17 ਸਤੰਬਰ 2026: ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ...

ਪੰਜਾਬ ਨੇ 3,100 ਖੇਡ ਮੈਦਾਨ ਬਣਾਏ ਹਨ, ਜਿਨ੍ਹਾਂ ਵਿੱਚੋਂ ਲਗਭਗ 750 ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 17 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ...

SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ FIR ਦਰਜ, ਜ਼ਬਰ-ਜਨਾਹ ਦੇ ਇਲਜ਼ਾਮਾਂ ਮਗਰੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ...

ਸਖ਼ਤ ਸਜ਼ਾ ਤੇ ਸਮਾਂਬੱਧ ਜਾਂਚ ਦੀ ਲੋੜ, ਗਿਆਨੀ ਰਘਬੀਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਸਰਕਾਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਦੇ ਸਬੰਧ ‘ਚ...

ਸ਼ਾਹਕੋਟ ਤੋਂ ‘ਆਪ’ ਨੇ ਬਦਲਿਆ ਹਲਕਾ ਇੰਚਾਰਜ

ਆਮ ਆਦਮੀ ਪਾਰਟੀ ਪੰਜਾਬ ਵਲੋਂ ਸੰਗਠਨਾਤਮਕ ਪੱਧਰ ’ਤੇ ਅਹਿਮ ਨਿਯੁਕਤੀ ਕਰਦਿਆਂ ਸ਼ਾਹਕੋਟ ਵਿਧਾਨ ਸਭਾ...

Gippy Grewal ਨਾਲ ਫਲਾਈਟ ‘ਚ ਬਦਸਲੂਕੀ, ਬਿਜ਼ਨੈੱਸ ਕਲਾਸ ਦਾ ਟਿਕਟ ਦੇ ਕੇ ਇਕਾਨਮੀ ਸੀਟ ‘ਤੇ ਬਿਠਾਇਆ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ...

ਪੈਟਰੋਲ ਤੇ ਡੀਜ਼ਲ ’ਤੇ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ’ਤੇ ₹1 ਅਤੇ ਡੀਜ਼ਲ ’ਤੇ ₹5 ਘਟਾਇਆ ਵਿੰਡਫਾਲ ਟੈਕਸ

ਸਰਕਾਰ ਨੇ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਣ ‘ਤੇ...

‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਲਾਰੈਂਸ...

ਰਾਜੋਆਣਾ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ, ਰਹਿਮ ਦੀ ਅਪੀਲ ‘ਤੇ ਜਲਦੀ ਫੈਸਲਾ ਲੈਣ ਦੀ ਮੰਗ

ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ ਨੇ...