ਸੋਮਵਾਰ ਸ਼ਾਮ ਨੂੰ ਯੂਕਰੇਨ ਵਿਚ ਫਸੇ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਛੇਵੀਂ ਉਡਾਣ ਬੁਡਾਪੇਸਟ, ਹੰਗਰੀ ਤੋਂ ਨਵੀਂ ਦਿੱਲੀ ਪਹੁੰਚ ਗਈ ਹੈ। ਇਸ ‘ਚ 240 ਲੋਕ ਸੁਰੱਖਿਅਤ ਦੇਸ਼ ਪਹੁੰਚ ਗਏ ਹਨ। ਹੁਣ ਤੱਕ ਇਨ੍ਹਾਂ ਸਮੇਤ 1436 ਭਾਰਤੀਆਂ ਨੂੰ ਯੂਕਰੇਨ ਤੋਂ ਭਾਰਤ ਲਿਆਂਦਾ ਜਾ ਚੁੱਕਾ ਹੈ। ਛੇਵੀਂ ਫਲਾਈਟ ਰਾਹੀਂ ਪਹੁੰਚੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਪਹੁੰਚੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਸਰਕਾਰ ਯੂਕਰੇਨ ਦੀ ਮਦਦ ਲਈ ਦਵਾਈਆਂ ਅਤੇ ਮਨੁੱਖੀ ਸਹਾਇਤਾ ਭੇਜੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾ ਸੋਮਵਾਰ ਸਵੇਰ ਯੂਕਰੇਨ ਵਿਚ ਫਸੇ 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਪੰਜਵੀਂ ਆਪਰੇਸ਼ਨ ਗੰਗਾ ਫਲਾਈਟ ਬੁਖਾਰੇਸਟ (ਰੋਮਾਨੀਆ) ਤੋਂ ਦਿੱਲੀ ਹਵਾਈ ਅੱਡੇ ਪਹੁੰਚੀ ਸੀ। ਇਸ ਦੌਰਾਨ ਪਹੁੰਚੇ ਭਾਰਤੀ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ। ਭਾਰਤੀ ਦੂਤਾਵਾਸ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਗਿਆ।












