ਪੰਜਾਬ : – ਇਸ ਵਾਰ ਪੰਜਾਬ ਚੋਣਾਂ ਵਿੱਚ ਕਈ ਮੋਰਚੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਮੋਰਚਾ ਅਕਾਲੀ ਦਲ ਅਤੇ ਬਸਪਾ ਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਏ ਬੀ ਪੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਇਸ ਵਾਰ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ। ‘ਏਬੀਪੀ ਨਿਊਜ਼’ ਨਾਲ ਖਾਸ ਗੱਲਬਾਤ ‘ਚ ਉਨ੍ਹਾਂ ਨੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਸਿੱਧੂ ਨੂੰ ਬਲੈਕਮੇਲਰ ਕਿਹਾ।
ਪੰਜਾਬ ਚੋਣਾਂ ਵਿੱਚ ਕਈ ਪਾਰਟੀਆਂ ਮੈਦਾਨ ਵਿੱਚ ਹਨ। ਇਸ ਬਾਰੇ ਪੁੱਛੇ ਸਵਾਲ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ, ‘ਅਜਿਹੀ ਚੋਣ ਕਿਸੇ ਸੂਬੇ ‘ਚ ਨਹੀਂ ਹੋਣੀ ਸੀ, ਜਿੰਨੀ ਇਸ ਸਮੇਂ ਪੰਜਾਬ ‘ਚ ਹੋ ਰਹੀ ਹੈ।’ ਉਨ੍ਹਾਂ ਮੋਗਾ ਦੀ ਉਦਾਹਰਨ ਦਿੰਦਿਆਂ ਕਿਹਾ, “ਮੋਗਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ, ਜਿਸ ਨੇ ਪੰਜ ਸਾਲ ਕੰਮ ਕੀਤਾ, ਉਸ ਨੂੰ ਟਿਕਟ ਨਹੀਂ ਦਿੱਤੀ। ਦਿੱਲੀ ਦੇ ਇੱਕ ਡਾਕਟਰ ਨੂੰ ਦਿੱਤੀ। ਉਹ ਕਿਸਾਨ ਪਾਰਟੀ ਵਿੱਚ ਚਲਾ ਗਿਆ। ਕਾਂਗਰਸ ਦੇ ਉਮੀਦਵਾਰ ਅਤੇ ਵਿਧਾਇਕ ਸੀ, ਉਸ ਨੂੰ ਟਿਕਟ ਨਹੀਂ ਦਿੱਤੀ ਗਈ, ਉਹ ਭਾਜਪਾ ਵਿਚ ਚਲਾ ਗਿਆ।
ਉਨ੍ਹਾਂ ਕਿਹਾ, “ਸਿੱਧੂ ਤੇ ਚੰਨੀ ਦੋਵਾਂ ਵਿਚਾਲੇ ਲੜਾਈ ਚੱਲ ਰਹੀ ਹੈ। ਜੋ ਟਿਕਟਾਂ ਦਿੱਤੀਆਂ ਹਨ, ਉਹ ਸਿੱਧੂ ਨੇ ਦਿੱਤੀਆਂ ਹਨ। ਕਿਉਂਕਿ ਸਿੱਧੂ ਬਲੈਕਮੇਲਰ ਹੈ। ਉਸ ਨੇ ਕਾਂਗਰਸ ਨੂੰ ਗਲੇ ਤੋਂ ਫੜ੍ਹਿਆ ਹੈ। ਉਹ ਰਾਹੁਲ ਗਾਂਧੀ ਨੂੰ ਕਹਿੰਦਾ ਹੈ ਕਿ ਉਹ ਇਹ ਟਿਕਟ ਦੇਣਗੇ ਜਾਂ ਨਹੀਂ। ਜੇ ਨਹੀਂ ਮੈਂ ਜਾ ਰਿਹਾ ਹਾਂ। ਇਸਨੇ ਕਾਂਗਰਸ ਨੂੰ ਡਰਾ ਧਮਕਾ ਕੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਕਾਂਗਰਸ ਡਰਦੀ ਜਾ ਰਹੀ ਹੈ।
----------- Advertisement -----------
ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਕਿਉਂ ਕਿਹਾ ‘ਬਲੈਕਮੇਲਰ’
Published on
----------- Advertisement -----------
----------- Advertisement -----------












