ਸੁਪਰੀਮ ਕੋਰਟ ਨੇ ਵਕਾਲਤ ਕਰ ਰਹੇ ਵੱਖ-ਵੱਖ ਹਾਈ ਕੋਰਟਾਂ ਦੇ ਛੁੱਟੀ ਪ੍ਰਾਪਤ 7 ਜੱਜਾਂ/ ਛੁੱਟੀ ਪ੍ਰਾਪਤ ਚੀਫ ਜਸਟਿਸਾਂ ਅਤੇ 18 ਐਡਵੋਕੇਟ-ਆਨ-ਰਿਕਾਰਡ ਨੂੰ ਸੀਨੀਅਰ ਵਕੀਲ ਦਾ ਦਰਜਾ ਦਿੱਤਾ ਹੈ। ਸੁਪਰੀਮ ਕੋਰਟ ਦੇ ਐਡੀਸ਼ਨਲ ਰਜਿਸਟਰਾਰ/ਸੈਕਰਟਰੀ ਦਵਿੰਦਰ ਪਾਲ ਵਾਲੀਆ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਚੀਫ ਜਸਟਿਸ ਐੱਨ. ਵੀ. ਰਮੰਨਾ ਅਤੇ ਇੱਥੋਂ ਦੇ ਹੋਰ ਜੱਜਾਂ ਦੀ ਫੁਲ ਕੋਰਟ ਦੀ ਬੈਠਕ ’ਚ 25 ਸੀਨੀਅਰ ਵਕੀਲ ਨਾਮਜ਼ਦ ਕਰਨ ਦਾ ਫੈਸਲਾ ਲਿਆ ਗਿਆ।
ਸੀਨੀਅਰ ਵਕੀਲ ਨਾਮਜ਼ਦ ਹੋਣ ਵਾਲੇ ਉੱਚ ਅਦਾਲਤਾਂ ਦੇ ਸੇਵਾ-ਮੁਕਤ ਜੱਜ/ਚੀਫ ਜਸਟਿਸਾਂ ’ਚ ਜਸਟਿਸ ਡਾ. ਜੇ. ਐੱਨ. ਭੱਟ, ਜਸਟਿਸ ਸੁਰੇਂਦਰ ਕੁਮਾਰ, ਜਸਟਿਸ ਐੱਸ. ਕੇ. ਗੰਗੇਲੇ , ਜਸਟਿਸ ਵਿਨੋਦ ਪ੍ਰਸਾਦ, ਜਸਟਿਸ ਐੱਲ. ਨਰਸਿਮ੍ਹਾ ਰੈੱਡੀ , ਜਸਟਿਸ ਏ. ਆਈ. ਐੱਸ. ਚੀਮਾ ਅਤੇ ਨੌਸ਼ਾਦ ਅਲੀ ਸ਼ਾਮਲ ਹਨ। ਨੋਟੀਫਿਕੇਸ਼ਨ ਅਨੁਸਾਰ, ਐਡਵੋਕਟ-ਆਨ-ਰਿਕਾਰਡ ਤੋਂ ਸੀਨੀਅਰ ਵਕੀਲ ਦਾ ਦਰਜਾ ਪਾਉਣ ਵਾਲਿਆਂ ’ਚ ਰਵੀ ਪ੍ਰਕਾਸ਼ ਮੇਹਰੋਤਰਾ, ਐੱਸ. ਨਰਸਿਮ੍ਹਾ ਭੱਟ, ਡਾ. ਕ੍ਰਿਸ਼ਨ ਸਿੰਘ ਚੌਹਾਨ, ਵਿਸ਼ਵਜੀਤ ਸਿੰਘ, ਦੇਵੇਂਦਰ ਨਾਥ ਗੋਵਰਧਨ, ਵਿਜੇ ਪੰਜਵਾਨੀ, ਪ੍ਰਦੀਪ ਕੁਮਾਰ ਡੇ, ਅੰਨਮ ਡੀ. ਐੱਨ. ਰਾਓ, ਰਚਨਾ ਸ਼੍ਰੀਵਾਸਤਵ, ਅਨਿਲ ਕੁਮਾਰ ਸੰਗਲ, ਰਾਜੀਵ ਨੰਦਾ, ਅਰੁਣਾਭਾ ਚੌਧਰੀ, ਰਵਿੰਦਰ ਕੁਮਾਰ, ਵਿਜੇ ਕੁਮਾਰ, ਮਨੋਜ ਗੋਇਲ, ਯਾਦਵਿੱਲੀ ਪ੍ਰਭਾਕਰ ਰਾਓ, ਜੀ. ਉਮਾਪਤੀ ਅਤੇ ਪੀ. ਨਿਰੂਪ ਸ਼ਾਮਲ ਹਨ।