August 17, 2026, 10:04 am
----------- Advertisement -----------
HomeNewsAutomobilesਟਾਟਾ ਦੀਆਂ Nexon, Tiago ਅਤੇ Tigor ਸਮੇਤ ਹੋਰ ਕਾਰਾਂ 0.55% ਹੋਈਆਂ ਮਹਿੰਗੀਆਂ

ਟਾਟਾ ਦੀਆਂ Nexon, Tiago ਅਤੇ Tigor ਸਮੇਤ ਹੋਰ ਕਾਰਾਂ 0.55% ਹੋਈਆਂ ਮਹਿੰਗੀਆਂ

Published on

----------- Advertisement -----------

ਟਾਟਾ ਮੋਟਰਜ਼ ਦੀਆਂ ਕਾਰਾਂ ਅੱਜ ਤੋਂ ਮਹਿੰਗੀਆਂ ਹੋ ਗਈਆਂ ਹਨ। ਕੰਪਨੀ ਨੇ ਕਿਹਾ ਕਿ ਟਾਟਾ ਮੋਟਰਜ਼ ਦੇ ਯਾਤਰੀ ਵਾਹਨ ਹੁਣ 0.55 ਫੀਸਦੀ ਮਹਿੰਗੇ ਹੋ ਗਏ ਹਨ ਅਤੇ ਵਧੀਆਂ ਕੀਮਤਾਂ ਤੁਰੰਤ ਲਾਗੂ ਹੋ ਗਈਆਂ ਹਨ। ਕੰਪਨੀ ਨੇ ਲਾਗਤ ਵਧਣ ਕਾਰਨ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਟਾਟਾ ਦੇ ਪੈਸੰਜਰ ਵਾਹਨ ਸੈਗਮੈਂਟ ‘ਚ ਸਫਾਰੀ, ਹੈਰੀਅਰ, ਅਲਟਰੋਜ਼, ਨੇਕਸੋਨ, ਟਿਆਗੋ ਅਤੇ ਟਿਗੋਰ ਵਰਗੀਆਂ ਕਾਰਾਂ ਹਨ। ਇਸ ਸਾਲ ਵਿੱਚ ਇਹ ਤੀਜੀ ਵਾਰ ਹੈ ਜਦੋਂ ਟਾਟਾ ਮੋਟਰਜ਼ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।
ਟਾਟਾ ਮੋਟਰਜ਼ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਦੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿੱਚ ਔਸਤਨ 0.55% ਦਾ ਵਾਧਾ ਕੀਤਾ ਜਾਵੇਗਾ। ਹਾਲਾਂਕਿ ਕੀਮਤਾਂ ਕਿੰਨੀਆਂ ਵਧਣਗੀਆਂ, ਇਹ ਵੇਰੀਐਂਟ ਅਤੇ ਮਾਡਲ ਦੇ ਹਿਸਾਬ ਨਾਲ ਹੈ ਯਾਨੀ ਸਾਰੀਆਂ ਗੱਡੀਆਂ ਦੀਆਂ ਕੀਮਤਾਂ ਵੱਖ-ਵੱਖ ਵਧੀਆਂ ਹਨ। ਕੰਪਨੀ ਪਹਿਲਾਂ ਹੀ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ਵਧਾ ਚੁੱਕੀ ਹੈ। ਇਸੇ ਮਹੀਨੇ ਵਪਾਰਕ ਵਾਹਨਾਂ ਦੀ ਕੀਮਤ ਵਿੱਚ 1.5-2.5% ਦਾ ਵਾਧਾ ਕੀਤਾ ਗਿਆ ਸੀ।
ਟਾਟਾ ਮੋਟਰਜ਼ ਨੇ ਇਸ ਤੋਂ ਪਹਿਲਾਂ ਅਪ੍ਰੈਲ ‘ਚ ਵੀ ਲਾਗਤ ਵਧਣ ਕਾਰਨ ਕੀਮਤਾਂ ਵਧਾ ਦਿੱਤੀਆਂ ਸਨ। ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿੱਚ ਲਗਭਗ 1.1% ਦਾ ਵਾਧਾ ਕੀਤਾ ਗਿਆ ਹੈ। ਅਪ੍ਰੈਲ ‘ਚ ਟਾਟਾ ਮੋਟਰਜ਼ ਨੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ‘ਚ 2-2.5 ਫੀਸਦੀ ਦਾ ਵਾਧਾ ਕੀਤਾ ਸੀ।
ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਜਨਵਰੀ 2022 ‘ਚ ਕੰਪਨੀ ਨੇ ਵੱਖ-ਵੱਖ ਮਾਡਲਾਂ ਅਤੇ ਵੇਰੀਐਂਟਸ ਦੇ ਆਧਾਰ ‘ਤੇ 0.9 ਫੀਸਦੀ ਦਾ ਵਾਧਾ ਕੀਤਾ ਸੀ। ਉਸ ਸਮੇਂ ਵੀ ਇਨਪੁਟ ਲਾਗਤ ਵਧਣ ਕਾਰਨ ਕੀਮਤਾਂ ਵਧੀਆਂ ਸਨ। ਇਸ ਤੋਂ ਇਲਾਵਾ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀ ਅਪ੍ਰੈਲ ਮਹੀਨੇ ‘ਚ ਵਾਹਨਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ ਮੌਤ, ਪਾਰਟੀ ਦਫ਼ਤਰ ‘ਚ ਫਾਹੇ ਨਾਲ ਲਟਕਦੇ ਪਾਏ ਗਏ

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਅਤੇ ਰਾਮਪੁਰਹਾਟ ਤੋਂ ਟੀਐਮਸੀ ਦੇ ਸਾਬਕਾ ਵਿਧਾਇਕ, ਆਸ਼ੀਸ਼...

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...