ਪਿਛਲੇ ਕੁੱਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਅੱਜ ਵੀ ਲਗਾਤਾਰ 42ਵੇਂ ਦਿਨ ਤੇਲ ਦੀਆਂ ਕੀਮਤਾਂ ਵਿੱਚ ਕੋਈ ਕਮੀ ਜਾਂ ਵਾਧਾ ਦਰਜ ਨਹੀਂ ਕੀਤਾ ਗਿਆ ਹੈ ।ਜਿਸ ਨਾਲ ਲੋਕਾਂ ਦੀ ਜੇਬ ਤੇ ਅਜੇ ਕੋਈ ਵਾਧੂ ਬੋਝ ਨਹੀਂ ਪਿਆ। ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 95.41 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਹੈ।

ਦੱਸ ਦਈਏ ਕਿ ਕੌਮਾਂਤਰੀ ਬਾਜ਼ਾਰ ‘ਚ ਅੱਜ ਕੱਚੇ ਤੇਲ ਦੀ ਕੀਮਤ ‘ਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਨਾਈਮੈਕਸ ਕਰੂਡ 0.91 ਫੀਸਦੀ ਭਾਵ ਕਰੀਬ 1 ਫੀਸਦੀ ਦੇ ਵਾਧੇ ਨਾਲ 71.78 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਅਜੇ ਵੀ ਮੁੰਬਈ, ਸ਼੍ਰੀ ਗੰਗਾਨਗਰ ਵਰਗੇ ਕਈ ਸੂਬਿਆਂ ‘ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਚੱਲ ਰਹੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਪੈਟਰੋਲ 94.23 ਰੁਪਏ ਅਤੇ ਡੀਜ਼ਲ 80.09 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।