14 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੀ ਕਿੱਲੀ ਚਹਿਲਾਂ ਵਿਖੇ ਹੋ ਰਹੀ ਜਨਤਕ ਰੈਲੀ ਕਰਕੇ ਮੋਗਾ ਦੇ ਆਸ-ਪਾਸ ਦੀ ਆਮ ਟ੍ਰੈਫਿਕ ਡਾਈਵਰਜ਼ਨ ਦਾ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਤਾਂ ਕਿ ਇਸ ਰੈਲੀ ਨਾਲ ਆਮ ਜਨਤਾ ਨੂੰ ਕੋਈ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸੀਨੀਅਰ ਕਪਤਾਨ ਪੁਲਿਸ ਮੋਗਾ ਸੁਰਿੰਦਰਜੀਤ ਸਿੰਘ ਮੰਡ ਨੇ 14 ਦਸੰਬਰ ਦੀ ਆਮ ਟ੍ਰੈਫਿਕ ਡਾਈਵਰਜ਼ਨ ਦੇ ਪਲਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਇਸ ਦਿਨ ਮੋਗਾ ਦੇ ਬੁੱਘੀਪੁਰਾ ਚੌਂਕ ਤੋਂ ਲੈ ਕੇ ਜਗਰਾਉਂ ਤੱਕ ਮੇਨ ਰੋਡ ‘ਤੇ ਟ੍ਰੈਫਿਕ ਨਹੀਂ ਚੱਲੇਗੀ ਭਾਵ ਇਹ ਰੋਡ ਆਮ ਟ੍ਰੈਫਿਕ ਲਈ ਬੰਦ ਰਹੇਗਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ/ਤਲਵੰਡੀ ਤੋਂ ਲੁਧਿਆਣਾ ਜਾਣ ਲਈ ਜ਼ੀਰਾ, ਕੋਟ ਈਸੇਖਾਂ, ਧਰਮਕੋਟ, ਸਿੱਧਵਾਂ ਬੇਟ, ਹੰਬੜਾਂ ਵਿੱਚੋਂ ਦੀ ਜਾਇਆ ਜਾ ਸਕੇਗਾ। ਤਲਵੰਡੀ/ਫਿਰੋਜ਼ਪੁਰ ਤੋਂ ਜਗਰਾਉਂ ਜਾਣ ਲਈ ਪੁਲ ਸੂਆ ਦੁੱਨੇਕੇ, ਲੋਹਾਰਾ ਚੌਂਕ, ਜਲਾਲਾਬਾਦ, ਕੋਕਰੀ ਕਲਾਂ, ਜਗਰਾਉਂ, ਲੁਧਿਆਣਾ ਵਿੱਚੋਂ ਦੀ ਹੋ ਕੇ ਜਾਣਾ ਪਵੇਗਾ
ਤਲਵੰਡੀ/ਫਿਰੋਜ਼ਪੁਰ ਤੋਂਬਰਨਾਲਾ ਤੱਕ ਜਾਣ ਲਈ ਤਲਵੰਡੀ ਭਾਈ, ਮੁੱਦਕੀ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਤਿਕੋਨੀ ਹਿੰਮਤਪੁਰਾ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ। ਆਦਿ
ਪੁਲਿਸ ਵੱਲੋਂ ਆਮ ਟ੍ਰੈਫਿਕ ਡਾਈਵਰਜ਼ਨ ਸਬੰਧੀ ਟੇਬਲ ਵੀ ਨਾਲ ਨੱਥੀ ਕਰ ਦਿੱਤਾ ਗਿਆ ਹੈ। ਜਿਸ ‘ਚ ਆਮ ਲੋਕਾਂ ਦੇ ਜਾਣ ਲਈ ਬਣਾਏ ਰੂਟਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ ਮੋਗਾ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਿਤੀ 14 ਦਸੰਬਰ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਰੂਟ ਪਲਾਨ ਅਨੁਸਾਰ ਹੀ ਕਿਤੇ ਆਉਣ ਜਾਣ ਦੀ ਵਿਉਂਤਬੰਦੀ ਬਣਾਉਣ।