ਯੂਕ੍ਰੇਨ ਅਤੇ ਰੂਸ ਵਿਚਾਲੇ ਵੀਰਵਾਰ ਨੂੰ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਯੂਕਰੇਨ ਉੱਤੇ ਰੂਸ ਦੇ ਹਮਲਿਆਂ ਦੇ ਬਾਅਦ ਇੱਥੇ ਭਿਆਨਕ ਅਫਰਾ-ਤਫਰੀ ਮਚ ਗਈ ਹੈ। ਇਸ ਲੜਾਈ ਦੇ ਚਲਦਿਆ ਰੂਸ ’ਚ ਵੀ ਸਾਈਬਰ ਵਰਲਡ ’ਤੇ ਵੀ ਕਾਫੀ ਪ੍ਰਭਾਵ ਪਿਆ ਹੈ। ਰਿਪੋਰਟ ਦੀ ਮੰਨੀਏ ਤਾਂ ਰੂਸ ’ਚ ਟੈਲੀਗ੍ਰਾਮ ਐਪ ਠੱਪ ਹੋ ਗਿਆ ਹੈ। ਹਜ਼ਾਰਾਂ ਯੂਜ਼ਰਸ ਇਸ ਐਪ ਨੂੰ ਐਕਸੈੱਸ ਨਹੀਂ ਕਰ ਪਾ ਰਹੇ। ਆਰ.ਟੀ. ਦੀ ਰਿਪੋਰਟ ਮੁਤਾਬਕ, ਰੂਸ ’ਚ ਸੋਸ਼ਲ ਮੀਡੀਆ ਪਲੇਟਫਾਰਮ ਅਚਾਨਕ ਠੱਪ ਹੋ ਗਿਆ ਹੈ।
ਦਸ ਦਈਏ ਕਿ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਕਈ ਹਿੱਸਿਆਂ ’ਚ ਇੰਟਰਨੈੱਟ ’ਚ ਸਮੱਸਿਆ ਆ ਰਹੀ ਹੈ। Kharkiv ’ਚ ਇੰਟਰਨੈੱਟ ਦੀ ਸਮੱਸਿਆ ਹੋ ਰਹੀ ਹੈ। ਇਸ ਇਲਾਕੇ ’ਚ ਯੂਜ਼ਰਸ ਫਿਕਸਡ-ਲਾਈਨ ਸਰਵਿਸ ਦਾ ਇਸਤੇਮਾਲ ਨਹੀਂ ਕਰ ਪਾ ਰਹੇ। ਰਿਪੋਰਟਾਂ ਦੀ ਮੰਨੀਏ ਤਾਂ ਯੂਕ੍ਰੇਨ ’ਚ Triolan ਨੈੱਟਵਰਕ ਦੀ ਕੁਨੈਕਟੀਵਿਟੀ ਨਹੀਂ ਮਿਲ ਰਹੀ।
----------- Advertisement -----------
ਯੂਕ੍ਰੇਨ- ਰੂਸ ਜੰਗ : ਇੰਟਰਨੈੱਟ ਸੇਵਾਵਾਂ ਠੱਪ
Published on
----------- Advertisement -----------
----------- Advertisement -----------












