September 12, 2026, 12:23 pm
----------- Advertisement -----------
HomeNewsAutomobilesUltraviolette ਨੇ F77 ਦੀ Delivery ਕੀਤੀ ਸ਼ੁਰੂ, ਖੋਲ੍ਹਿਆ ਨਵਾਂ Experience ਸੈਂਟਰ

Ultraviolette ਨੇ F77 ਦੀ Delivery ਕੀਤੀ ਸ਼ੁਰੂ, ਖੋਲ੍ਹਿਆ ਨਵਾਂ Experience ਸੈਂਟਰ

Published on

----------- Advertisement -----------

ਇਲੈਕਟ੍ਰਿਕ ਬਾਈਕ ਨਿਰਮਾਤਾ ਕੰਪਨੀ ਅਲਟਰਾਵਾਇਲਟ ਨੇ ਲਿਮਟਿਡ ਐਡੀਸ਼ਨ F77 ਇਲੈਕਟ੍ਰਿਕ ਬਾਈਕ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਬੈਂਗਲੁਰੂ ਵਿੱਚ ਆਪਣਾ ਗਲੋਬਲ ਐਕਸਪੀਰੀਅੰਸ ਸੈਂਟਰ – ਅਲਟਰਾਵਾਇਲਟ ਹੈਂਗਰ ਵੀ ਖੋਲ੍ਹਿਆ ਹੈ। ਇਹ ਕੰਪਨੀ ਦਾ ਫਲੈਗਸ਼ਿਪ ਰਿਟੇਲ ਟੱਚਪੁਆਇੰਟ ਹੋਵੇਗਾ।

ਅਲਟਰਾਵਾਇਲਟ F77 ਲਿਮਟਿਡ ਐਡੀਸ਼ਨ ਲਈ ਬੁਕਿੰਗ ਨਵੰਬਰ 2022 ਵਿੱਚ ਖੋਲ੍ਹੀ ਗਈ ਸੀ ਅਤੇ ਸਿਰਫ਼ 2 ਘੰਟਿਆਂ ਵਿੱਚ ਪੂਰੀ ਤਰ੍ਹਾਂ ਬੁੱਕ ਹੋ ਗਈ ਸੀ। ਕੰਪਨੀ ਲਿਮਟਿਡ ਐਡੀਸ਼ਨ ਦੇ ਤਹਿਤ F77 ਇਲੈਕਟ੍ਰਿਕ ਬਾਈਕ ਦੇ ਸਿਰਫ 77 ਯੂਨਿਟ ਉਪਲਬਧ ਕਰਵਾਏ ਗਏ ਸਨ।

ਅਲਟਰਾਵਾਇਲਟ F77 ਦੀ ਕੀਮਤ 3.80 ਲੱਖ ਰੁਪਏ (ਐਕਸ-ਸ਼ੋਰੂਮ, ਬੈਂਗਲੁਰੂ) ਹੈ ਅਤੇ ਇਲੈਕਟ੍ਰਿਕ ਬਾਈਕ ਨੂੰ ਦੋ ਵੇਰੀਐਂਟਸ- F77 ਓਰੀਜਨਲ ਅਤੇ F77 ਰੀਕਨ ‘ਚ ਵੇਚਿਆ ਜਾ ਰਿਹਾ ਹੈ। F77 ਇਲੈਕਟ੍ਰਿਕ ਬਾਈਕ ਨੂੰ Ultraviolette ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਕੀਤਾ ਜਾ ਸਕਦਾ ਹੈ। ਇਸ ਦੀ ਟਾਪ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸਿਰਫ 7.5 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਫੁੱਲ ਚਾਰਜ ਕਰਨ ‘ਤੇ 307 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...