ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੈਕ ਹੋਣ ਦੀ ਖਬਰ ਸਾਹਮਣੇ ਆਈ ਹੈ।ਮੀਡੀਆ ਰਿਪੋਰਟਸ ਮੁਤਾਬਿਕ ਹੈਕਰਾਂ ਨੇ ਵੀਰਵਾਰ ਸਵੇਰੇ ਮੰਤਰਾਲੇ ਦੇ ਟਵਿਟਰ ਹੈਂਡਲ ਨੂੰ ਹੈਕ ਕਰ ਲਿਆ ਹੈ। ਸੁਰੱਖਿਆ ਏਜੰਸੀ ਅਤੇ ਸਾਈਬਰ ਮਾਹਿਰਾਂ ਨੇ ਟਵਿਟਰ ਹੈਂਡਲ ਹੈਕਿੰਗ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਏਮਜ਼ ਦੇ ਸਰਵਰ ‘ਤੇ ਵੀ ਸਾਈਬਰ ਹਮਲਾ ਹੋਇਆ। ਜਿਸ ਤੋਂ ਬਾਅਦ ਹੈਕਰਾਂ ਨੇ ਇੰਸਟੀਚਿਊਟ ਤੋਂ ਕ੍ਰਿਪਟੋਕਰੰਸੀ ‘ਚ 200 ਕਰੋੜ ਰੁਪਏ ਦੀ ਮੰਗ ਕੀਤੀ।

ਮੰਤਰਾਲੇ ਦੇ ਟਵਿੱਟਰ ਹੈਂਡਲ ਤੋਂ ਮੰਗਲਵਾਰ ਸਵੇਰੇ 5:38 ਵਜੇ ਕ੍ਰਿਪਟੋ ਵਾਲਿਟ ‘ਸੂਈ ਵਾਲਿਟ’ ਦਾ ਪ੍ਰਚਾਰ ਕਰਨ ਵਾਲਾ ਇੱਕ ਟਵੀਟ ਪੋਸਟ ਕੀਤਾ ਗਿਆ। ਟਵੀਟ ਵਿੱਚ ਕਈ ਅਣਜਾਣ ਖਾਤਿਆਂ ਨੂੰ ਵੀ ਟੈਗ ਕੀਤਾ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਅਕਾਊਂਟ ਰੀਸਟੋਰ ਕਰ ਦਿੱਤਾ ਗਿਆ ਅਤੇ ਸਾਰੇ ਟਵੀਟ ਡਿਲੀਟ ਕਰ ਦਿੱਤੇ ਗਏ। ਸੁਰੱਖਿਆ ਏਜੰਸੀਆਂ ਅਤੇ ਸਾਈਬਰ ਮਾਹਿਰ ਇਸ ਘਟਨਾ ਦੀ ਜਾਂਚ ਕਰ ਰਹੇ ਹਨ।












