June 5, 2026, 9:00 am
----------- Advertisement -----------
HomeNewsLatest Newsਯੂਪੀ ਵਿਧਾਨ ਸਭਾ ਚੋਣਾਂ: 20 ਫਰਵਰੀ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਪੈਣਗੀਆਂ ਤੀਜੇ...

ਯੂਪੀ ਵਿਧਾਨ ਸਭਾ ਚੋਣਾਂ: 20 ਫਰਵਰੀ ਨੂੰ ਇਨ੍ਹਾਂ ਜ਼ਿਲ੍ਹਿਆਂ ‘ਚ ਪੈਣਗੀਆਂ ਤੀਜੇ ਪੜਾਅ ਦੀਆ ਵੋਟਾਂ

Published on

----------- Advertisement -----------

20 ਫਰਵਰੀ ਐਤਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਤੀਜੇ ਪੜਾਅ ਦੀਆ ਵੋਟਾਂ ਪੈਣੀਆਂ ਹਨ ਤੀਜੇ ਪੜਾਅ ਲਈ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਸਮਾਪਤ ਹੋ ਗਿਆ ਹੈ। ਐਤਵਾਰ ਨੂੰ ਯੂਪੀ ਦੇ ਕਾਨਪੁਰ ਸਮੇਤ ਔਰੈਯਾ, ਇਟਾਵਾ, ਮਹੋਬਾ, ਜਾਲੌਨ, ਹਮੀਰਪੁਰ, ਫਤਿਹਪੁਰ, ਫਾਰੂਖਾਬਾਦ, ਕਾਨਪੁਰ ਦੇਹਾਤ, ਕਨੌਜ ਵਿੱਚ ਵੋਟਾਂ ਪੈਣਗੀਆਂ। ਪੋਲਿੰਗ ਪਾਰਟੀਆਂ ਸ਼ਨੀਵਾਰ ਦੁਪਹਿਰ ਤੋਂ ਹੀ ਵੋਟਿੰਗ ਲਈ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ। ਕਾਨਪੁਰ ਦੇਹਾਤ ਵਿੱਚ ਕਲੈਕਟਰੇਟ ਤੋਂ ਪੋਲਿੰਗ ਪਾਰਟੀਆਂ ਰਵਾਨਾ ਹੋਈਆਂ।
ਪੋਲਿੰਗ ਪਾਰਟੀਆਂ ਨੂੰ ਹਮੀਰਪੁਰ ਦੇ ਭਾਰੂਸੁਮੇਰਪੁਰ ਕਸਬੇ ਦੇ ਪੋਲੀਟੈਕਨਿਕ ਕਾਲਜ ਤੋਂ ਰਵਾਨਾ ਕੀਤਾ ਗਿਆ। ਜਿਸ ਵਿੱਚ ਸਦਰ ਹਮੀਰਪੁਰ ਦੀਆਂ 494 ਟੀਮਾਂ ਨੂੰ ਈਵੀਐਮ ਵੀਵੀਪੈਟ ਮਸ਼ੀਨਾਂ ਦੇ ਕੇ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਰਾਠ ਵਿਧਾਨ ਸਭਾ ਦੀਆਂ 478 ਪੋਲਿੰਗ ਪਾਰਟੀਆਂ ਨੂੰ ਈਵੀਐਮ, ਵੀਵੀਪੀਏਟੀ ਮਸ਼ੀਨਾਂ ਆਦਿ ਦੇ ਕੇ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ।
ਮਹੋਬਾ ਜ਼ਿਲ੍ਹੇ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਤੋਂ ਮਹੋਬਾ ਅਤੇ ਚਾਰਖਾਰੀ ਵਿਧਾਨ ਸਭਾ ਦੇ 787 ਬੂਥਾਂ ਲਈ ਬੱਸਾਂ ਰਾਹੀਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ। ਇਟਾਵਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸ਼ਨੀਵਾਰ ਨੂੰ 1446 ਬੂਥਾਂ ‘ਤੇ ਵੋਟਿੰਗ ਲਈ ਨਵੀਂ ਮੰਡੀ ਤੋਂ ਪੋਲਿੰਗ ਪਾਰਟੀਆਂ ਸਖ਼ਤ ਸੁਰੱਖਿਆ ਹੇਠ ਰਵਾਨਾ ਹੋ ਰਹੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਸ਼ਰੂਤੀ ਸਿੰਘ ਐਸਐਸਪੀ ਜੈ ਪ੍ਰਕਾਸ਼ ਸਿੰਘ ਸਮੇਤ ਸਮੂਹ ਅਧਿਕਾਰੀ ਮੌਕੇ ’ਤੇ ਮੌਜੂਦ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...