September 26, 2026, 3:38 pm
----------- Advertisement -----------
HomeNewsHealthਪਲਾਸਟਿਕ ਜਾਂ ਮੈਟਲ ਨਹੀਂ, ਵਾਲਾਂ ਅਤੇ ਸਕੈਲਪ ਲਈ ਫ਼ਾਇਦੇਮੰਦ ਹੈ ਲੱਕੜ ਦੀ...

ਪਲਾਸਟਿਕ ਜਾਂ ਮੈਟਲ ਨਹੀਂ, ਵਾਲਾਂ ਅਤੇ ਸਕੈਲਪ ਲਈ ਫ਼ਾਇਦੇਮੰਦ ਹੈ ਲੱਕੜ ਦੀ ਕੰਘੀ

Published on

----------- Advertisement -----------

ਵਾਲਾਂ ਨੂੰ ਮਜ਼ਬੂਤ, ਲੰਬੇ ਅਤੇ ਸੰਘਣੇ ਬਣਾਉਣ ਲਈ ਕੁੜੀਆਂ ਹੇਅਰ ਟਰੀਟਮੈਂਟ ‘ਤੇ ਬਹੁਤ ਸਾਰਾ ਪੈਸਾ ਖਰਚਦੀਆਂ ਹਨ। ਬਾਵਜੂਦ ਇਸ ਦੇ ਵਾਲ ਝੜਨਾ, ਖੁਸ਼ਕੀ, ਡੈਂਡਰਫ, ਦੋ-ਮੂੰਹੇ ਵਾਲਾਂ ਦੀ ਸਮੱਸਿਆ ਰੁਕਣ ਦਾ ਨਾਮ ਨਹੀਂ ਲੈਂਦੀ। ਤਾਂ ਇਸ ‘ਚ ਕਸੂਰ ਤੁਹਾਡੀ ਕੰਘੀ ਦਾ ਹੋ ਸਕਦਾ ਹੈ। ਅੱਜ ਕੱਲ ਕੁੜੀਆਂ ਵਾਲਾਂ ਨੂੰ ਸੁਲਝਾਉਣ ਲਈ ਪਲਾਸਟਿਕ ਜਾਂ ਮੈਟਲ ਦੀ ਕੰਘੀ ਵਰਤਦੀਆਂ ਹਨ ਜਦਕਿ ਮਾਹਰ ਮੰਨਦੇ ਹਨ ਕਿ ਲੱਕੜ ਦੀ ਕੰਘੀ ਵਾਲਾਂ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੱਕੜ ਦੀ ਕੰਘੀ ਵਾਲਾਂ ਲਈ ਕਿਵੇਂ ਫਾਇਦੇਮੰਦ ਹੈ

ਸਭ ਤੋਂ ਪਹਿਲਾਂ ਜਾਣੋ ਕਿ ਕਿਹੜੀ ਲੱਕੜ ਤੋਂ ਬਣੀ ਕੰਘੀ ਦੀ ਕਰੋ ਵਰਤੋਂ
ਵਾਲਾਂ ਲਈ ਤੁਸੀਂ ਨਿੰਮ ਜਾਂ ਹਰੀ ਚੰਦਨ, ਬਾਂਸ ਦੀ ਬਣੀ ਕੰਘੀ ਦੀ ਵਰਤੋਂ ਕਰੋ। ਇਸ ‘ਚ ਮੌਜੂਦ ਆਯੁਰਵੈਦਿਕ ਗੁਣ ਤੁਹਾਨੂੰ ਜ਼ਿਆਦਾ ਫ਼ਾਇਦਾ ਦੇਣਗੇ। ਇਹ ਯਾਦ ਰੱਖੋ ਕਿ ਦਿਨ ‘ਚ ਸਿਰਫ 3 ਤੋਂ 8 ਵਾਰ ਵਾਲਾਂ ਦੀ ਕੰਘੀ ਦੀ ਵਰਤੋਂ ਕਰੋ। ਲੱਕੜ ਦੀ ਬਣੀ ਚੌੜੀ ਕੰਘੀ ਦੀ ਵਰਤੋਂ ਵੀ ਕਰੋ।
ਵਾਲਾਂ ਦਾ ਝੜਨਾ ਘੱਟ ਕਰੇ
ਲੱਕੜ ਦੇ ਕੰਘੀ ਦੇ ਦੰਦ ਚੌੜੇ ਹੁੰਦੇ ਹਨ ਜਿਸ ਨਾਲ ਵਾਲ ਆਸਾਨੀ ਨਾਲ ਸੁਲਝ ਜਾਂਦੇ ਹਨ ਅਤੇ ਨਾਲ ਹੀ ਇਸ ਨਾਲ ਵਾਲਾਂ ‘ਚ ਰਗੜ ਘੱਟ ਹੁੰਦਾ ਹੈ ਜਿਸ ਨਾਲ ਉਨ੍ਹਾਂ ਦਾ ਝੜਨਾ ਘੱਟ ਹੁੰਦਾ ਹੈ।

ਵਾਲਾਂ ਨੂੰ ਮਿਲਦਾ ਹੈ ਪੋਸ਼ਣ
ਇਸ ਨਾਲ ਸਕੈਲਪ ‘ਚ ਮੌਜੂਦ ਨੈਚੁਰਲ ਤੇਲ ਵਾਲਾਂ ‘ਚ ਚੰਗੀ ਤਰ੍ਹਾਂ ਵੰਡਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਉਹ ਚਮਕਦਾਰ, ਹੈਲਥੀ ਅਤੇ bouncy ਬਣਦੇ ਹਨ।

ਐਲਰਜ਼ੀ ਹੋਵੇਗੀ ਦੂਰ
ਸਕੈਲਪ ਸੈਂਸੀਟਿਵ ਹੈ ਤਾਂ ਲੱਕੜ ਦਾ ਕੰਘੀ ਤੁਹਾਡੇ ਲਈ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਐਲਰਜੀ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੁੰਦੀ। ਸੈਂਸੀਟਿਵ ਸਕੈਲਪ ਵਾਲੇ ਨਿੰਮ ਨਾਲ ਬਣੀ ਕੰਘੀ ਦੀ ਵਰਤੋਂ ਕਰ ਸਕਦੇ ਹਨ।

ਡੈਂਡ੍ਰਫ ਤੋਂ ਛੁਟਕਾਰਾ
ਦਰਅਸਲ ਲੱਕੜ ਦੀ ਕੰਘੀ ਨਾਲ ਤੇਲ ਗਲੈਂਡਜ਼ ਖੁੱਲ੍ਹ ਜਾਂਦੇ ਹਨ ਜਿਸ ਨਾਲ ਸਕੈਲਪ ਡ੍ਰਾਈ ਨਹੀਂ ਹੁੰਦੀ। ਨਾਲ ਹੀ ਲੱਕੜ ਦੇ ਕੰਘੀ ਦੇ ਨਰਮ, ਗੋਲ ਦੰਦ ਸਕੈਲਪ ‘ਚ ਗੰਦਗੀ ਜੰਮਣ ਨਹੀਂ ਦਿੰਦੇ ਜਿਸ ਨਾਲ ਡੈਂਡਰਫ ਦੀ ਸਮੱਸਿਆ ਹੁੰਦੀ ਹੈ।

ਆਇਲੀ ਵਾਲਾਂ ਦੀ ਸਮੱਸਿਆ
ਲੱਕੜ ਦੀ ਬਣੀ ਕੰਘੀ ਐਕਸਟ੍ਰਾ ਤੇਲ ਨੂੰ ਸੋਖ ਲੈਂਦੀ ਹੈ ਜਿਸ ਨਾਲ ਵਾਲ ਆਇਲੀ ਅਤੇ ਚਿਪਚਿਪੇ ਨਹੀਂ ਹੁੰਦੇ। ਨਾਲ ਹੀ ਇਸ ਨਾਲ ਅਚਨਚੇਤ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।

ਸਿਰਦਰਦ ਤੋਂ ਛੁਟਕਾਰਾ
ਨਿੰਮ ਦੀ ਲੱਕੜ ਨਾਲ ਬਣੀ ਕੰਘੀ ਦੀ ਵਰਤੋਂ ਕਰਨ ਨਾਲ ਸਿਰਦਰਦ, ਮਾਈਗਰੇਨ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਤਣਾਅ ਦੂਰ ਕਰੇ
ਹਰੀ ਚੰਦਨ ਦੀ ਖੁਸ਼ਬੂ ਦਿਮਾਗ ਅਤੇ ਨਰਵਸ ਸਿਸਟਮ ਨੂੰ ਸ਼ਾਂਤ ਕਰਦੀ ਹੈ ਜਿਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਮੂਡ ਵਧੀਆ ਬਣਾਉਂਦੀ ਹੈ।

ਨੈਚੂਰਲ ਕੰਡੀਸ਼ਨਰ
ਸਿਰ ‘ਚ ਆਇਲਿੰਗ ਕਰਕੇ ਲੱਕੜ ਦੀ ਕੰਘੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਸੁਲਝਾ ਲਓ। ਇਹ ਇੱਕ ਕੁਦਰਤੀ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਅਤੇ ਸਮੂਦ ਹੁੰਦੇ ਹਨ।

ਗਿੱਲੇ ਵਾਲਾਂ ਲਈ ਵੀ ਫ਼ਾਇਦੇਮੰਦ
ਮਾਹਰਾਂ ਅਨੁਸਾਰ ਲੱਕੜ ਦੀ ਕੰਘੀ ਗਿੱਲੇ ਵਾਲਾਂ ਲਈ ਲਾਭਕਾਰੀ ਹੈ। ਇਹ ਵਾਲਾਂ ਨੂੰ ਆਮ ਕੰਘੀ ਨਾਲੋਂ ਘੱਟ ਤੋੜਦਾ ਹੈ ਅਤੇ ਡੈਮੇਜ਼ ਵੀ ਨਹੀਂ ਹੁੰਦੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ ‘ਚ ਵੱਡੀ ਵਾਰਦਾਤ, ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ ਦੇ ਪਿੰਡ ਗੱਗੋਬੂਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ...

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ ਬਦਲੀ

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ...

ਬਟਾਲਾ ‘ਚ ਡਬਲ ਮਰਡਰ, ਬੰਦੇ ਨੇ ਆਪਣੀ ਪਤਨੀ ਤੇ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ

ਬਟਾਲਾ ਦੀ ਫਰੈਂਡਸ ਕਲੋਨੀ ਵਿੱਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ...

ਪੰਜਾਬ ਸਥਾਨਕ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ ਲਈ ਪਸੰਦੀਦਾ ਥਾਂ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 25 ਸਤੰਬਰ:ਪੰਜਾਬ ਤੇਜ਼ੀ ਨਾਲ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ...

PAU ’ਚ 28 ਸਤੰਬਰ ਨੂੰ ਵੱਡਾ ਸਮਾਗਮ, ‘ਜਸ਼ਨ-ਏ-ਇਨਕਲਾਬ’ ਲਈ ਨੌਜਵਾਨਾਂ ’ਚ ਭਾਰੀ ਉਤਸ਼ਾਹ

ਚੰਡੀਗੜ੍ਹ 25 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਪੰਜਾਬ ਯੂਥ ਵੈਲਫੇਅਰ ਬੋਰਡ...

SGPC ਜਾਂਚ ਕਮੇਟੀ ’ਤੇ ਬਲਤੇਜ ਪੰਨੂ ਦੇ ਸਵਾਲ, ਕਿਹਾ—“ਮਾਮਲਾ ਠੰਡਾ ਕਰਨ ਦੀ ਕੋਸ਼ਿਸ਼, ਸਵਾਲ ਖ਼ਤਮ ਨਹੀਂ ਹੋਣਗੇ”

ਚੰਡੀਗੜ੍ਹ 25 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਤਰਨਤਾਰਨ : ਸ਼ਰਾਬ ਦੇ ਨਸ਼ੇ ‘ਚ ਪੁੱਤ ਨੇ ਆਪਣੀ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਤਰਨਤਾਰਨ ਵਿੱਚ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਦਾ ਚਾਕੂ ਮਾਰ ਕੇ ਕਤਲ ਕਰ...

ਕੈਨੇਡਾ ਦੇ ਸਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਟੋਰਾਂਟੋ ਲਿਜਾਣ ਲਈ ਗੱਡੀ ਦੀ ਡਿੱਕੀ ‘ਚ ਰੱਖਿਆ ਪਾਵਨ ਸਰੂਪ

ਕੈਨੇਡਾ ਦੇ ਸਰੀ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿਚ...

‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

2027 ਦੇ ਚੋਣ ਦੰਗਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ...