June 28, 2026, 11:01 am
----------- Advertisement -----------
HomeNewsLifestyleਕੀ ਤੁਸੀਂ ਵੀ ਪ੍ਰੇਸ਼ਾਨ ਹੋ ਅੱਖਾਂ ਦੇ ਹੇਠਾਂ ਕਾਲੇ ਘੇਰਿਆ ਤੋਂ ਤਾਂ...

ਕੀ ਤੁਸੀਂ ਵੀ ਪ੍ਰੇਸ਼ਾਨ ਹੋ ਅੱਖਾਂ ਦੇ ਹੇਠਾਂ ਕਾਲੇ ਘੇਰਿਆ ਤੋਂ ਤਾਂ ਅਪਣਾਓ ਇਹ ਉਪਾਅ

Published on

----------- Advertisement -----------

ਅੱਜ ਦੇ ਦੌਰ ’ਚ ਕਈ ਲੋਕ ਅੱਖਾਂ ਦੇ ਹੇਠਾਂ ਕਾਲੇ ਘੇਰਿਆ ਤੋਂ ਪਰੇਸ਼ਾਨ ਹਨ। ਅੱਖਾਂ ਦੇ ਹੇਠਾਂ ਕਾਲੇ ਘੇਰੇ ਜਿਨ੍ਹਾਂ ਨੂੰ Dark Circles ਕਹਿੰਦੇ ਹਨ, ਇਸ ਦੇ ਕਈ ਕਾਰਨ ਹੋ ਸਕਦੇ ਹਨ।

ਕੰਪਿਊਟਰ ਜਾਂ ਮੋਬਾਇਲ ਦਾ ਜ਼ਿਆਦਾ ਪ੍ਰਯੋਗ, ਵਧਦੀ ਉਮਰ, ਸ਼ਰਾਬ ਜਾਂ ਤੰਬਾਕੂਨੋਸ਼ੀ ਦਾ ਸੇਵਨ, ਹਾਰਮੋਨ ਦਾ ਅਸਤੁੰਲਨ, ਨੀਂਦ ਪੂਰੀ ਨਾ ਹੋਣਾ, ਤਣਾਅ, ਚਿੰਤਾ, ਖਾਣ-ਪੀਣ ਸਹੀ ਨਾ ਹੋਣਾ, ਥਕਾਵਟ ਤੇ ਗਰਭ ਅਵਸਥਾ ਦੇ ਕਾਰਨ Dark Circles ਹੋ ਸਕਦੇ ਹਨ। ਇਸ ਸਮੱਸਿਆ ਤੋਂ ਬਹੁਤ ਸਰਲ ਤਰੀਕੇ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।

ਹਲਦੀ ਤੇ ਕੱਚਾ ਦੁੱਧ  

ਖੀਰੇ ਨੂੰ ਪੀਸ ਕੇ ਪੇਸਟ ਬਣਾਓ। ਹੁਣ ਇਸ ’ਚ ਅੱਧਾ ਚਮਚ ਹਲਦੀ ਤੇ ਇਕ ਚਮਚ ਕੱਚਾ ਦੁੱਧ ਮਿਲਾਓ। ਇਸ ਨੂੰ ਕਾਲੇ ਘੇਰਿਆ ’ਤੇ ਲਗਾਓ ਤੇ 10-15 ਮਿੰਟ ਬਾਅਦ ਚਿਹਰਾ ਧੋ ਲਵੋ। ਇੱਥੇ ਤਕ ਕਿ ਕੁਦਰਤੀ ਤਰੀਕਿਆਂ ਨਾਲ ਇਹ ਸਮੱਸਿਆ ਨੂੰ ਦੂਰ ਕਰਨ ਲਈ ਖੀਰਾ ਸਕਿਨ ਦੇ ਗਹਿਰੇ ਰੰਗ ਨੂੰ ਹਲਕਾ ਕਰਦਾ ਹੈ। ਇਹ ਅੱਖਾਂ ਨੂੰ ਠੰਢਕ ਤੇ ਆਰਾਮ ਦਿੰਦਾ ਹੈ। ਖੀਰੇ ਦੇ ਮੋਟੇ ਟੁਕੜੇ ਕੱਟੋ ਤੇ ਇਸ ਨੂੰ 30 ਮਿੰਟ ਲਈ ਫਰਿੱਜ਼ ’ਚ ਰੱਖੋ। ਹੁਣ ਇਨ੍ਹਾਂ ਟੁਕੜਿਆਂ ਨੂੰ ਅੱਖਾਂ ’ਤੇ 10 ਮਿੰਟ ਲਈ ਰੱਖੋ। ਅਜਿਹਾ ਹਫ਼ਤੇ ’ਚ ਦੋ ਵਾਰ ਲਗਾਤਾਰ ਕਰੋ।

ਖੀਰੇ ਤੇ ਨਿੰਬੂ ਦਾ ਰਸ

ਇਸ ਤੋਂ ਇਲਾਵਾ ਖੀਰੇ ਤੇ ਨਿੰਬੂ ਦੇ ਰਸ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਰੂੰ ਦੀ ਮਦਦ ਨਾਲ ਕਾਲੇ ਘੇਰੇ ’ਤੇ ਲਗਾਓ। 10 ਮਿੰਟ ਬਾਅਦ ਚਿਹਰਾ ਪਾਣੀ ਨਾਲ ਧੋ ਲਵੋ। ਇਕ ਹਫ਼ਤੇ ’ਚ ਹੀ ਪਰਿਣਾਮ ਮਿਲ ਸਕਦੇ ਹਨ। ਕੁਦਰਤੀ ਤਰੀਕਆਂ ਦਾ ਉਪਯੋਗ ਕਰਨ ਨਾਲ ਨਾ ਤਾਂ ਸਕਿਨ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਨਾ ਹੀ ਸਮੱਸਿਆ ਜ਼ਿਆਦਾ ਵਧੇਗੀ। ਇਸ ਦੇ ਇਲਾਵਾ ਇਹ ਤਰੀਕੇ ਹਰ ਤਰ੍ਹਾਂ ਦੀ ਸਕਿਨ ਲਈ ਫ਼ਾਇਦੇਮੰਦ ਹੁੰਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...