ਅੱਜ ਕੱਲ ਜ਼ਿਆਦਾਤਰ ਲੋਕ ਸ਼ੂਗਰ ਤੋਂ ਪੀੜਤ ਹਨ। ਸਿਰਫ਼ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਸਾਡੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਵਾਲ ਝੜਨ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਾਲੇ ਤਿਲ ਨਾਲ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਿਸ ਵਿਅਕਤੀ ਦਾ ਬਲੱਡ ਸ਼ੂਗਰ ਜ਼ਿਆਦਾ ਰਹਿੰਦਾ ਹੈ, ਉਸ ਨੂੰ ਆਪਣੀ ਖੁਰਾਕ ‘ਚ ਕਾਲੇ ਤਿਲ ਸ਼ਾਮਲ ਕਰਨੇ ਚਾਹੀਦੇ ਹਨ। ਆਓ ਜਾਣਦੇ ਹਾਂ ਕਾਲੇ ਤਿਲ ਡਾਇਬਟੀਜ਼ ‘ਚ ਕਿਵੇਂ ਫਾਇਦੇਮੰਦ ਹੁੰਦੇ ਹਨ।
ਕਾਲੇ ਤਿਲ ਨੂੰ ਕਿਵੇਂ ਖਾਈਏ-
ਭੁੰਨੇ ਹੋਏ ਤਿਲ : ਜੇਕਰ ਤੁਹਾਡੀ ਬਲੱਡ ਸ਼ੂਗਰ ਲਗਾਤਾਰ ਵਧਦੀ ਰਹਿੰਦੀ ਹੈ ਤਾਂ ਭੁੰਨੇ ਹੋਏ ਤਿਲ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡੇ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹੇਗਾ। ਇਸ ਤੋਂ ਇਲਾਵਾ ਇਹ ਤੁਹਾਡੀ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ। ਭੁੰਨੇ ਹੋਏ ਕਾਲੇ ਤਿਲਾਂ ਨੂੰ ਰੋਜ਼ ਸਵੇਰੇ ਖਾਲੀ ਪੇਟ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਲਓ।
ਪਾਣੀ ਵਿੱਚ ਭਿਓਂ ਕੇ –
ਜੇਕਰ ਤੁਸੀਂ ਭੁੰਨੇ ਹੋਏ ਕਾਲੇ ਤਿਲ ਨਹੀਂ ਖਾਂਦੇ ਤਾਂ ਇਨ੍ਹਾਂ ਨੂੰ ਪਾਣੀ ‘ਚ ਭਿਓ ਕੇ ਖਾ ਸਕਦੇ ਹੋ। ਇਸ ਦੇ ਲਈ 1 ਚੱਮਚ ਕਾਲੇ ਤਿਲ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਇਸ ਤੋਂ ਬਾਅਦ ਸਵੇਰੇ ਕਾਲੇ ਤਿਲ ਅਤੇ ਇਸ ਦਾ ਪਾਣੀ ਪੀਓ। ਇਸ ਨਾਲ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਕੰਟਰੋਲ ਕਰਨ ‘ਚ ਵੀ ਮਦਦ ਮਿਲਦੀ ਹੈ।ਹਾਲਾਂਕਿ ਇਕ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਹਾਡਾ ਬਲੱਡ ਸ਼ੂਗਰ ਵਿਗੜ ਰਿਹਾ ਹੈ ਤਾਂ ਤੁਰੰਤ ਕਿਸੇ ਚੰਗੇ ਸਿਹਤ ਮਾਹਿਰ ਦੀ ਸਲਾਹ ਲਓ।
----------- Advertisement -----------
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਕਾਲੇ ਤਿਲ, ਜਾਣੋ ਵਰਤੋਂ ਦਾ ਤਰੀਕਾ
Published on
----------- Advertisement -----------
----------- Advertisement -----------












