June 28, 2026, 1:16 am
----------- Advertisement -----------
HomeNewsBreaking Newsਓਰੀਐਂਟ ਨੇ ਲਾਂਚ ਕੀਤਾ ਏਸੀ ਫੈਨ, ਗਰਮੀ ਨੂੰ 12 ਡਿਗਰੀ ਤੱਕ ਘਟਾਵੇਗਾ

ਓਰੀਐਂਟ ਨੇ ਲਾਂਚ ਕੀਤਾ ਏਸੀ ਫੈਨ, ਗਰਮੀ ਨੂੰ 12 ਡਿਗਰੀ ਤੱਕ ਘਟਾਵੇਗਾ

Published on

----------- Advertisement -----------
  • ਬਿਜਲੀ ਦਾ ਬਿੱਲ ਜ਼ਿਆਦਾ ਨਹੀਂ ਆਵੇਗਾ

ਨਵੀਂ ਦਿੱਲੀ, 25 ਮਈ 2023 – ਓਰੀਐਂਟ ਨੇ ਭਾਰਤ ਦਾ ਪਹਿਲਾ ਕਲਾਉਟ ਕੂਲਿੰਗ ਫੈਨ (ਓਰੀਐਂਟ ਏਸੀ ਫੈਨ) ਲਾਂਚ ਕੀਤਾ ਹੈ। ਇਸ ਦੀ ਕੀਮਤ 15,999 ਰੁਪਏ ਹੈ। ਹਾਲਾਂਕਿ ਇਸ ਨੂੰ ਐਮਾਜ਼ਾਨ ਤੋਂ ਘੱਟ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਇਸ ਪੱਖੇ ਨੂੰ ਕਲਾਉਡਚਿਲ ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ। ਇਹ ਕਮਰੇ ਦਾ ਤਾਪਮਾਨ 12 ਡਿਗਰੀ ਸੈਲਸੀਅਸ ਘਟਾਉਂਦਾ ਹੈ।

Orient Cloud 3 ਨਾ ਸਿਰਫ ਠੰਡੀ ਹਵਾ ਦਿੰਦਾ ਹੈ ਸਗੋਂ ਇਸ ਨੂੰ ਭਾਰਤੀ ਘਰਾਂ ਦੇ ਡਿਜ਼ਾਈਨ ਨੂੰ ਧਿਆਨ ‘ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਹ ਘਰਾਂ ਦੇ ਅੰਦਰੂਨੀ ਹਿੱਸੇ ਨਾਲ ਚੰਗੀ ਤਰ੍ਹਾਂ ਚਲਦਾ ਹੈ। ਇਸ ਪੱਖੇ ‘ਚ ਕੁਝ ਪੈਨਲ ਦਿੱਤੇ ਗਏ ਹਨ ਜਿਨ੍ਹਾਂ ਤੋਂ ਕਲਾਉਡ ਨਿਕਲਦੇ ਹਨ। ਇਸ ਵਿੱਚ 4 ਤੋਂ 5 ਲੀਟਰ ਦੀ ਪਾਣੀ ਵਾਲੀ ਟੈਂਕੀ ਹੈ ਜੋ 8 ਘੰਟੇ ਤੱਕ ਚੱਲਦੀ ਹੈ। ਇਨ੍ਹਾਂ ਵਿੱਚੋਂ ਨਿਕਲਣ ਵਾਲੇ ਕਲਾਉਡ ਦੇ ਸਾਹਮਣੇ ਜੇਕਰ ਤੁਸੀਂ ਆਪਣਾ ਹੱਥ ਰੱਖੋਗੇ ਤਾਂ ਤੁਹਾਡੇ ਹੱਥ ਨੂੰ ਨਮੀ ਨਹੀਂ ਮਿਲੇਗੀ।

ਇਸ ਵਿੱਚ ਇੱਕ ਇਨ-ਬਿਲਟ ਕਲਾਉਡ ਚੈਂਬਰ ਹੈ ਜੋ ਪਾਣੀ ਨੂੰ ਕਲਾਉਡ ਵਿੱਚ ਬਦਲਦਾ ਹੈ ਜੋ ਹਵਾ ਨੂੰ ਤੁਰੰਤ ਠੰਡਾ ਕਰ ਦਿੰਦਾ ਹੈ। ਪੱਖੇ ਦੇ ਬਲੇਡ ਇਸ ਹਵਾ ਨੂੰ ਪੂਰੇ ਕਮਰੇ ਵਿੱਚ ਫੈਲਾਉਣ ਵਿੱਚ ਮਦਦ ਕਰਦੇ ਹਨ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ ਸਾਈਲੈਂਟ ਆਪਰੇਸ਼ਨ ਦਿੱਤਾ ਗਿਆ ਹੈ। ਯਾਨੀ ਤੁਹਾਨੂੰ ਇਸ ਪੱਖੇ ਤੋਂ ਕੋਈ ਆਵਾਜ਼ ਨਹੀਂ ਸੁਣਾਈ ਦੇਵੇਗੀ। ਇਹ ਰਿਮੋਟ ਕੰਟਰੋਲ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ‘ਚ ਬ੍ਰੀਜ਼ ਮੋਡ ਵੀ ਦਿੱਤਾ ਗਿਆ ਹੈ, ਜੋ ਕਮਰੇ ਨੂੰ ਹੋਰ ਵੀ ਠੰਡਾ ਕਰਦਾ ਹੈ।

ਇਸ ਨੂੰ ਕਾਲੇ ਅਤੇ ਚਿੱਟੇ ਰੰਗ ‘ਚ ਪੇਸ਼ ਕੀਤਾ ਗਿਆ ਹੈ। ਇਸ ਨੂੰ Amazon ‘ਤੇ ਸੀਮਤ ਸਮੇਂ ਲਈ ਹੀ ਉਪਲਬਧ ਕਰਵਾਇਆ ਜਾਵੇਗਾ। ਫਿਰ ਇਸ ਨੂੰ ਚੋਣਵੇਂ ਰਿਟੇਲ ਆਊਟਲੇਟਾਂ ‘ਤੇ ਉਪਲਬਧ ਕਰਵਾਇਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...