ਬਰਸਾਤ ਦਾ ਮੌਸਮ ਬੇਸ਼ੱਕ ਸੁਹਵਣਾ ਹੈ, ਪਰ ਇਸਦੇ ਬਹੁਤ ਨੁਕਸਾਨ ਹਨ। ਇਸ ਮੌਸਮ ਵਿੱਚ ਗਰਮੀ ਤੋਂ ਰਾਹਤ ਮਿਲਦੀ ਹੈ, ਉੱਥੇ ਇਹ ਆਪਣੇ ਨਾਲ ਅਨੇਕਾਂ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿੱਚ ਸਾਨੂੰ ਸਭ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ।
ਬਰਸਾਤੀ ਮੌਸਮ ’ਚ ਜ਼ੁਕਾਮ, ਛਿੱਕਾਂ ਆਉਣੀਆਂ, ਬੁਖ਼ਾਰ, ਸਰੀਰ ਦੁਖਣਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਇਸ ਦੌਰਾਨ ਸਰੀਰ ਦੀ ਰੋਗ ਰੱਖਿਅਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੰਤੁਲਿਤ ਖ਼ੁਰਾਕ ਖਾਓ। ਬਰਸਾਤੀ ਮੌਸਮ ’ਚ ਖੜ੍ਹੇ ਪਾਣੀ ਵਿਚ ਮੱਛਰ ਪੈਦਾ ਹੋਣ ਨਾਲ ਮਲੇਰੀਆ, ਚਿਕਨਗੁਨੀਆ ਤੇ ਡੇਂਗੂ ਆਦਿ ਰੋਗ ਫੈਲ ਸਕਦੇ ਹਨ। ਇਸ ਤੋਂ ਬਚਣ ਲਈ ਕੂਲਰਾਂ, ਛੱਪੜਾਂ, ਨਾਲੀਆਂ, ਪੁਰਾਣੇ ਭਾਂਡਿਆਂ, ਪਾਈਪਾਂ ਤੇ ਟੈਂਕੀਆਂ ਆਦਿ ਵਿਚ ਪਾਣੀ ਨੂੰ ਲੰਮੇ ਸਮੇਂ ਲਈ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਇਨ੍ਹਾਂ ਬਿਮਾਰੀਆਂ ਵਿਚ ਆਮ ਤੌਰ ’ਤੇ ਤੇਜ਼ ਬੁਖ਼ਾਰ, ਠੰਢ ਲੱਗਣਾ, ਸਰੀਰ ਦੁਖਣਾ, ਸਿਰ ਦਰਦ, ਬਹੁਤ ਜ਼ਿਆਦਾ ਪਸੀਨਾ ਆਉਣਾ ਆਦਿ ਲੱਛਣ ਵੇਖਣ ਨੂੰ ਮਿਲਦੇ ਹਨ।
ਇਸਤੋਂ ਇਲਾਵਾ ਬਰਸਾਤੀ ਮੌਸਮ ’ਚ ਆਮ ਵਾਇਰਲ ਬੁਖ਼ਾਰ ਅਕਸਰ ਹੀ ਹੋ ਜਾਂਦਾ ਹੈ। ਹਵਾ ਨਾਲ ਫੈਲਣ ਵਾਲਾ ਇਹ ਬੁਖ਼ਾਰ ਘਰ ਦੇ ਇਕ ਜੀਅ ਤੋਂ ਦੂਜੇ ਜੀਆਂ ਨੂੰ ਅਕਸਰ ਚੜ੍ਹ ਜਾਂਦਾ ਹੈ।
ਸਾਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ। ਘਰ ਦਾ ਬਣਿਆ ਤਾਜ਼ਾ ਭੋਜਨ ਖਾਣਾ ਤੇ ਸਾਫ਼ ਪਾਣੀ ਪੀਣਾ ਚਾਹੀਦਾ ਹੈ। ਪੂਰੀ ਬਾਂਹ ਵਾਲੇ ਕੱਪੜੇ ਪਹਿਨਣਾ ਚਾਹੀਦੇ ਹਨ ਤੇ ਮੱਛਰਾਂ ਤੋਂ ਬਚਾਅ ਕਰਨਾ ਤੇ ਆਪਣੇ ਸਰੀਰ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ।