ਕੇਂਦਰ ਸਰਕਾਰ ਨੇ ਆਰ.ਐੱਸ.ਐੱਸ ਦੇ ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਮੋਹਨ ਭਾਗਵਤ ਦੀ ਸੁਰੱਖਿਆ ਜ਼ੈੱਡ ਪਲੱਸ ਤੋਂ ਵਧਾ ਕੇ ਏਐੱਸਐੱਲ (ਐਡਵਾਂਸਡ ਸਕਿਓਰਿਟੀ ਲਾਈਜ਼ਨ) ਕਰ ਦਿੱਤੀ ਹੈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਂਗ ਸੁਰੱਖਿਆ ਮਿਲ ਗਈ ਹੈ।
ਦੱਸ ਦਈਏ ਕਈ ਹੁਣ ਤੱਕ ਮੋਹਨ ਭਾਗਵਤ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨਾਲ ਜ਼ੈੱਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ।ਸੁਰੱਖਿਆ ਵਧਾਉਣ ਨੂੰ ਲੈ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹੁਣ ਨਵੀਂ ਸੁਰੱਖਿਆ ਤੋਂ ਬਾਅਦ ਮੋਹਨ ਭਾਗਵਤ ਜਿਸ ਥਾਂ ਦਾ ਦੌਰਾ ਕਰਨਗੇ, ਉੱਥੇ ਸੀਆਈਐਸਐਫ ਦੀ ਟੀਮ ਪਹਿਲਾਂ ਹੀ ਮੌਜੂਦ ਰਹੇਗੀ।
ਦੱਸ ਦਈਏ ਕਈ ਏ.ਐੱਸ.ਐੱਲ ਪੱਧਰ ਦੀ ਸੁਰੱਖਿਆ ਦੇ ਅਨੁਸਾਰ ਇਸ ‘ਚ ਸਥਾਨਕ ਏਜੰਸੀਆਂ ਜਿਵੇਂ ਕਿ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਅਤੇ ਹੋਰ ਵਿਭਾਗਾਂ ਦੀ ਭਾਗੀਦਾਰੀ ਹੁੰਦੀ ਹੈ, ਯਾਨੀ ਕਿ ਮੋਹਨ ਭਾਗਵਤ ਜਿਸ ਸਥਾਨ ‘ਤੇ ਕਿਸੇ ਪ੍ਰੋਗਰਾਮ ਲਈ ਜਾਣਗੇ, ਉੱਥੇ ਇੱਕ ਪਹਿਲਾ ਹੀ ਇਕ ਟੀਮ ਸਥਾਨ ਦਾ ਮੁਆਇਨਾ ਕਰਨ ਲਈ ਜਾਵੇਗੀ। ਹਰੀ ਝੰਡੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਮੌਕੇ ‘ਤੇ ਜਾਣ ਦਿੱਤਾ ਜਾਵੇਗਾ।
----------- Advertisement -----------
ਕੇਂਦਰ ਨੇ ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਦੀ ਵਧਾਈ ਸੁਰੱਖਿਆ
Published on
----------- Advertisement -----------
----------- Advertisement -----------