October 24, 2026, 4:49 am
----------- Advertisement -----------
HomeNewsLatest Newsਜਨਮਦਿਨ ਮਨਾਉਣ ਗਏ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਭਾਣਾ! ਨਹਿਰ 'ਚ ਡਿੱਗੀ...

ਜਨਮਦਿਨ ਮਨਾਉਣ ਗਏ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਭਾਣਾ! ਨਹਿਰ ‘ਚ ਡਿੱਗੀ ਕਾਰ

Published on

----------- Advertisement -----------

ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਡੱਲਾ ਨਹਿਰ ‘ ਕੰਬਾਊ ਹਾਦਸਾ ਵਾਪਰਿਆ ਹੈ। ਇੱਥੇ ਚਾਰ ਨੌਜਵਾਨ ਨਹਿਰ ‘ਚ ਡੁੱਬ ਗਏ। ਜਿਨ੍ਹਾਂ ਚੋਂ 2 ਮੁੰਡਿਆਂ ਨੂੰ ਲੋਕਾਂ ਨੂੰ ਬਚਾ ਲਿਆ ਪਰ 2 ਉਨ੍ਹੇ ਦੇ ਦੋਸਤ ਰੁੜ੍ਹ ਗਏ। ਦੇਰ ਸ਼ਾਮ ਦਿਲਪ੍ਰੀਤ ਦੀ ਲਾਸ਼ ਡੱਲਾ ਨਹਿਰ ਤੋਂ ਕਰੀਬ 11 ਕਿਲੋਮੀਟਰ ਦੂਰ ਮੋਗਾ ਦੇ ਪਿੰਡ ਦੋਧਰ ਤੋਂ ਮਿਲੀ। ਦਿਲਪ੍ਰੀਤ ਆਪਣੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਤਿੰਨੋਂ ਦੋਸਤਾਂ ਨਾਲ ਘਰ ਵਾਪਸ ਜਾ ਰਿਹਾ ਸੀ। ਉਸ ਦੇ ਜਨਮ ਦਿਨ ਦੀ ਰਾਤ ਉਸ ਦੀ ਮੌਤ ਬਣ ਗਈ।

ਦਿਲਪ੍ਰੀਤ ਨੇ ITI ਦਾ ਕੋਰਸ ਕੀਤਾ ਹੋਇਆ ਸੀ। ਹੁਣ ਉਹ ਆਈਲੈਟਸ ਕਰਕੇ ਆਪਣੇ ਭਰਾ ਕੋਲ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ।ਦਿਲਪ੍ਰੀਤ ਦੇ ਨਾਲ ਪਾਣੀ ਵਿੱਚ ਡੁੱਬਣ ਵਾਲੇ ਉਸਦੇ ਦੋਸਤ ਸਤਨਾਮ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਤਨਾਮ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਦੋ ਪੁੱਤਰ ਹਨ। ਵੱਡੇ ਪੁੱਤਰ ਦੀ ਉਮਰ ਡੇਢ ਸਾਲ ਅਤੇ ਛੋਟੇ ਪੁੱਤਰ ਦੀ ਉਮਰ 7 ਮਹੀਨੇ ਹੈ। ਛੋਟੇ ਬੇਟੇ ਦੇ ਇੱਕ ਹਫ਼ਤੇ ਬਾਅਦ ਸਤਨਾਮ ਨੇ ਪਹਿਲੀ ਲੋਹੜੀ ਮਨਾਉਣੀ ਸੀ, ਪਰ ਪਰਿਵਾਰ ਨੂੰ ਘੱਟ ਹੀ ਪਤਾ ਸੀ ਕਿ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ। ਸਤਨਾਮ ਅਜੇ ਲਾਪਤਾ ਹੈ।

ਨੌਜਵਾਨਾਂ ਨੇ ਦੱਸਿਆ ਕਿ ਅੱਜ ਦਿਲਪ੍ਰੀਤ ਦਾ ਜਨਮ ਦਿਨ ਸੀ, ਇਸ ਲਈ ਚਾਰੇ ਦੋਸਤ ਕਰੀਬ ਸਾਢੇ ਸੱਤ ਵਜੇ ਪਾਰਟੀ ਲਈ ਰਵਾਨਾ ਹੋਏ।ਪਾਰਟੀ ਤੋਂ ਪਹਿਲਾਂ ਉਹ ਨੇੜਲੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਵਿੱਚ ਪੁੱਜੇ। ਉਥੋਂ ਉਹ ਢਾਬੇ ‘ਤੇ ਪਾਰਟੀ ਕਰਨ ਗਿਆ। ਦਿਲਪ੍ਰੀਤ ਨੇ ਗੱਡੀ ਚਲਾਉਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਅਚਾਨਕ ਦੇਖਿਆ ਕਿ ਪਿੰਡ ਡੱਲੇ ਕੋਲ ਸੜਕ ਖ਼ਤਮ ਹੋ ਗਈ ਅਤੇ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਦੀ ਹੈਂਡ ਬ੍ਰੇਕ ਵੀ ਖਿੱਚੀ ਗਈ, ਪਰ ਕਾਰ ਨਹੀਂ ਰੁਕੀ।

ਇਕਬਾਲ ਨੇ ਦੱਸਿਆ ਕਿ ਮਨਜਿੰਦਰ ਦੇ ਕੋਟ ਦੀ ਜੇਬ ਵਿੱਚ ਇੱਕ ਮੋਬਾਈਲ ਪਿਆ ਸੀ ਜੋ ਗਿੱਲਾ ਨਹੀਂ ਸੀ। ਮਨਜਿੰਦਰ ਨੇ ਤੁਰੰਤ ਪਿੰਡ ਡੱਲੇ ਦੇ ਰਹਿਣ ਵਾਲੇ ਇੱਕ ਦੋਸਤ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਉਸ ਦੇ ਦੋਸਤ ਨੇ ਗੁਰਦੁਆਰਾ ਸਾਹਿਬ ‘ਚ ਅਨਾਊਂਸਮੈਂਟ ਕਰਵਾ ਕੇ ਪਿੰਡ ਲੱਖਾ ‘ਚ ਫੋਨ ਕਰਕੇ ਮੌਕੇ ਦੀ ਸਥਿਤੀ ਦੱਸੀ। ਗੋਤਾਖੋਰਾਂ ਦੇ ਆਉਣ ਤੋਂ ਪਹਿਲਾਂ ਉਹ ਕਰੀਬ 1 ਘੰਟਾ ਸ਼੍ਰੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਹ ਜ਼ਿੰਦਗੀ ਅਤੇ ਮੌਤ ਦੀ 1 ਘੜੀ ਕਦੇ ਨਹੀਂ ਭੁੱਲ ਸਕਦਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...