ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੀਆਂ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ MSRTC ਬੱਸਾਂ ‘ਚ ਸਫਰ ਕਰਨ ਵਾਲੀਆਂ ਔਰਤਾਂ ਨੂੰ ਟਿਕਟਾਂ ‘ਚ 50 ਫੀਸਦੀ ਦੀ ਛੋਟ ਮਿਲੇਗੀ। ਸਰਕਾਰ ਨੇ ਇਹ ਸਹੂਲਤ ਅੱਜ ਤੋਂ ਹੀ ਲਾਗੂ ਕਰ ਦਿੱਤੀ ਹੈ। ਇਸ ਸਹੂਲਤ ਦੇ ਤਹਿਤ ਮਹਾਰਾਸ਼ਟਰ ਦੀਆਂ ਔਰਤਾਂ ਸੂਬੇ ਵਿੱਚ ਜਿਥੇ ਕਿਤੇ ਵੀ ਬੱਸ ਰਾਹੀਂ ਸਫ਼ਰ ਕਰਨਗੀਆਂ ਉੱਥੇ ਉਨ੍ਹਾਂ ਨੂੰ ਤੈਅ ਯਾਤਰਾ ਦੇ ਕਿਰਾਏ ‘ਚ 50 ਫੀਸਦੀ ਰਾਹਤ ਮਿਲੇਗੀ।
ਦੱਸ ਦੇਈਏ ਕਿ ਇਸ ਸਾਲ 9 ਮਾਰਚ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇਵੇਂਦਰ ਫੜਨਵੀਸ ਨੇ 2023-24 ਲਈ ਰਾਜ ਦਾ ਬਜਟ ਪੇਸ਼ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਪਬਲਿਕ ਟਰਾਂਸਪੋਰਟ ਸੰਸਥਾ ਦੀਆਂ ਬੱਸਾਂ ਵਿੱਚ ਸਾਰੀਆਂ ਮਹਿਲਾ ਯਾਤਰੀਆਂ ਨੂੰ 50 ਫੀਸਦੀ ਰਿਆਇਤ ਦੇਣ ਦਾ ਐਲਾਨ ਕੀਤਾ ਸੀ।
----------- Advertisement -----------
ਮਹਾਰਾਸ਼ਟਰ ਸਰਕਾਰ ਦਾ ਔਰਤਾਂ ਨੂੰ ਵੱਡਾ ਤੋਹਫਾ, ਅੱਜ ਤੋਂ ਬੱਸ ਕਿਰਾਏ ‘ਚ 50% ਦੀ ਛੋਟ
Published on
----------- Advertisement -----------
----------- Advertisement -----------












