ਆਲਰਾਊਂਡਰ ਮੋਇਨ ਅਲੀ (4-0-26-4) ਸੋਮਵਾਰ ਰਾਤ ਨੂੰ ਚੇਨੰਈ ਸੂਪਰ ਕਿੰਗਸ ਦੇ ਸਟਾਰ ਖਿਡਾਰੀ ਰਹੇ। ਉਨ੍ਹਾਂ ਦੇ ਸ਼ਾਨਦਾਰ ਖੇਡ ਨਾਲ ਸੂਪਰ ਕਿੰਗਸ ਨੇ ਆਪਣੇ ਘਰੇਲੂ ਮੈਦਾਨ ਚੇਨੰਈ ਐਮਏ ਚਿਦੰਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਇੱਕ ਹਾਈ ਸਕੋਰਿੰਗ ਮੈਚ ’ਚ ਲਖਨਊ ਸੂਪਰ ਜਾਇੰਟਸ ਨੂੰ ਹਰਾ ਦਿੱਤਾ। 218 ਸੋਕਰਾਂ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਐਲਐਸਜੀ 205/7 ਦਾ ਸਕੋਰ ਬਣਾ ਸਕੀ ਅਤੇ ਸਿਰਫ 12 ਰਨਾਂ ਤੋਂ ਪਿੱਛੇ ਰਹਿ ਕੇ ਹਾਰ ਗਈ। ਅਲੀ ਨੂੰ ਮਿਚੇਲ ਸੈਂਟਨਰ ਦਾ ਵਧੀਆ ਸਾਥ ਮਿਲਿਆ ਜਿਨ੍ਹਾਂ ਨੇ 4 ਓਵਰਾਂ ’ਚ 21 ਰਨ ਦੇ ਕੇ 1 ਵਿਕਟ ਲਈ। ਸੀਐਸਕੇ ਦੇ ਕਪਤਾਨ ਐਮਐਸ ਧੋਨੀ ਨੇ ਦੋ ਸ਼ਾਨਦਾਰ ਛੱਕੇ ਮਾਰ ਕੇ ਆਈਪੀਐਲ ’ਚ 5,000 ਰਨ ਦਾ ਆਂਕੜਾ ਪਾਰ ਕਰ ਲਿਆ।
ਇਸ ਤੋਂ ਪਹਿਲਾਂ, ਮੇਜਬਾਨਾਂ ਨੇ ਓਪਨਰ ਰਿਤੂਰਾਜ ਦੀ ਸ਼ਾਨਦਾਰ ਬੱਲੇਬਾਜੀ ਦੀ ਬਦੌਲਤ 217/7 ਦਾ ਸਕੋਰ ਖੜਾ ਕੀਤਾ ਸੀ। ਰਿਤੂਰਾਜ ਨੇ 57 (31 ਬਾਲਾਂ 3&4, 4&6) ਰਨ ਬਣਾ ਕੇ ਦੋ ਮੈਚਾਂ ’ਚ ਦੂਜਾ ਅਰਧ ਸੈਂਕੜਾ ਲਗਾਇਆ। ਸਪਿਨਰ ਰਵਿ ਬਿਸ਼ਨੋਈ 28 ’ਤੇ ਤਿੰਨ ਵਿਕਟਾਂ ਦੇ ਨਾਲ ਐਲਐਸਜੀ ਦੇ ਵੱਲੋਂ ਬਿਹਤਰੀਨ ਗੇਂਦਬਾਜ ਰਹੇ। ਜਵਾਬ ’ਚ, ਮਹਿਮਾਨ ਟੀਮ ਨੇ 5.2 ਓਵਰਾਂ ’ਚ 79 ਰਨ ਬਣਾ ਕੇ ਮਜਬੂਤ ਸ਼ੁਰੂਆਤ ਕੀਤੀ। ਪਰ ਸਲਾਮੀ ਬੱਲੇਬਾਜ ਕਾਇਲ ਮੇਅਰ 22 ਗੇਂਦਾਂ ’ਚ 53 ਰਨ ਬਣਾ ਕੇ ਅਲੀ ਦਾ ਸ਼ਿਕਾਰ ਬਣ ਗਏ। ਫਿਰ ਬਹੁਤ ਹੀ ਅਨੁਭਵੀ ਅੰਗਰੇਜੀ ਆਲਰਾਊਂਡਰ ਅਲੀ ਨੇ ਕਪਤਾਨ ਕੇਐਲ ਰਾਹੁਲ, ਕੁਰਣਾਲ ਪਾਂਡਯਾ ਅਤੇ ਮਾਰਕਸ ਸਟੋਈਨਿਸ ਦੀ ਵਿਕਟ ਲੈ ਕੇ ਇਹ ਸੁਨਿਸ਼ਚਿਤ ਕੀਤਾ ਕਿ ਮੈਚ ਸੀਐਸਕੇ ਦੀ ਪਕੜ ’ਚ ਬਣਿਆ ਰਹੇ।
ਜਿਓਸਿਨੇਮਾ ਆਈਪੀਐਲ ਮਾਹਿਰ ਏਬੀ ਡਿਵਿਲੀਅਰਸ ਨੇ ਅੰਗਰੇਜੀ ਸਪਿਨਰ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਕਿਵੇਂ ਐਮਐਸ ਧੋਨੀ ਮੋਇਨ ਅਲੀ ਦੀ ਵਿਕਟ ਲੈਣ ਦੀ ਸਮਰੱਥਾ ’ਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੇ ਕਿਹਾ, ‘ਦਬਾਅ ’ਚ ਵਿਕਟ ਲੈਣ ਦੇ ਲਈ ਉਹ ਹਮੇਸ਼ਾ ਧੋਨੀ ਦੀ ਪਹਿਲੀ ਪਸੰਦ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਥੋੜਾ ਪਹਿਲਾਂ ਗੇਂਦਬਾਜੀ ਕਰਨ ਦੇ ਲਈ ਲਿਆਂਦਾ ਜਾਣਾ ਚਾਹੀਦਾ ਸੀ ਪਰ ਮਾਸਟਰ ਅਤੇ ਗੁਰੂ ਐਮਐਸ ਹਮੇਸ਼ਾ ਬਿਹਤਰ ਜਾਣਦੇ ਹਨ।’
ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਅਲੀ ਦੀ ਮੈਚ ਜਿੱਤਣ ਦੀ ਸਮਰੱਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਜਦੋਂ ਵੀ ਉਹ ਗੇਂਦਬਾਜੀ ਕਰਦੇ ਹਨ, ਤਾਂ ਉਹ ਗੇਂਦ ਨੂੰ ਬੱਲੇਬਾਜ ਤੋਂ ਦੂਰ ਰੱਖਦੇ ਹਨ ਅਤੇ ਮਾਹੀ ਬਾਈ ਇਹ ਤੱਥ ਜਾਣਦੇ ਹਨ ਕਿਉਂਕਿ ਕੇਐਲ ਰਾਹੁਲ ਭਾਰਤ ਦੇ ਲਈ ਅਤੇ ਆਈਪੀਐਲ ’ਚ ਖੇਡਣ ਵਾਲੇ ਮਹੱਤਵਪੂਰਣ ਖਿਡਾਰੀ ਹਨ, ਜਿਹੜੇ ਲੀਗ ’ਚ 600 ਰਨ ਬਣਾ ਚੁੱਕੇ ਹਨ।’
ਇੱਕ ਹੋਰ ਜਿਓਸਿਨੇਮਾ ਆਈਪੀਐਲ ਮਾਹਿਰ ਰੌਬਿਨ ਉਥੱਪਾ ਨੇ ਧੋਨੀ ਦੇ 5,000 ਰਨਾਂ ਦੀ ਵਿਅਕਤੀਗਤ ਉਪਲਬਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਤੇਜ ਗੇਂਦਬਾਜ ਮਾਰਕ ਵੁੱਡ ਨੂੰ ਦੋ ਛੱਕੇ ਮਾਰਨ ਦੀ ਮੁਸ਼ਕਿਲ ’ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, ‘ਦੁਨੀਆਂ ਦਾ ਸਭ ਤੋਂ ਤੇਜ ਗੇਂਦਬਾਜ ਉਨ੍ਹਾਂ ਦੇ ਸਾਹਮਣੇ ਸੀ ਅਤੇ ਇਹ ਨਾ ਭੁੱਲੋ ਕਿ ਉਹ 41 ਸਾਲ ਦੀ ਉਮਰ ਦੇ ਹਨ ਅਤੇ ਉਸ ਉਮਰ ’ਚ 145-147 (ਕਿਮੀ. ਪ੍ਰਤੀ ਘੰਟਾਂ) ਦੀ ਗਤੀ ਨਾਲ ਆਉਂਦੀ ਦੂਜੀ ਗੇਂਦ ’ਤੇ ਡਾਊਨ ਸਕਵਾਇਰ ਲੈਗ ’ਤੇ ਛੱਕਾ ਮਾਰਨਾ ਅਸਾਨ ਨਹੀਂ ਹੁੰਦਾ, ਖਾਸ ਕਰਕੇ ਇੱਕ ਪੈਰ ’ਤੇ।’









