November 17, 2026, 12:00 am
----------- Advertisement -----------
HomeNewsBreaking Newsਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ 36 ਲੱਖ ‘ਚ ਵਿਕਿਆ, ਬਣਾਇਆ ਵਰਲਡ...

ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ 36 ਲੱਖ ‘ਚ ਵਿਕਿਆ, ਬਣਾਇਆ ਵਰਲਡ ਰਿਕਾਰਡ

Published on

----------- Advertisement -----------

ਕੀ ਤੁਸੀਂ ਕਦੇ ਸੁਣਿਆ ਹੈ ਕਿ ਪਨੀਰ ਦਾ ਕੋਈ ਟੁਕੜਾ ਲੱਖਾਂ ਰੁਪਏ ਵਿੱਚ ਵਿਕਿਆ ਹੈ? ਸਪੇਨ ਵਿੱਚ ਇੱਕ ਖਾਸ ਪਨੀਰ ਨੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਕੈਬਰਾਲੇਸ ਪਨੀਰ ਨਾਂ ਦਾ ਇਹ ਪਨੀਰ ਜਿਸਨੂੰ 10 ਮਹੀਨਿਆਂ ਲਈ ਇੱਕ ਗੁਫਾ ਵਿੱਚ ਰੱਖਿਆ ਗਿਆ ਸੀ। ਹੁਣ ਇਸਨੂੰ ਇੱਕ ਨਿਲਾਮੀ ਵਿੱਚ 42,232 ਡਾਲਰ (ਲਗਭਗ 35 ਲੱਖ ਰੁਪਏ) ਵਿੱਚ ਖਰੀਦਿਆ ਗਿਆ ਹੈ।

ਪਹਾੜੀ ਗੁਫਾ ਵਿੱਚ 10 ਮਹੀਨਿਆਂ ਲਈ ‘ਪਕਿਆ’ ਇਹ ਪਨੀਰ ਏਂਜਲ ਡਿਆਜ਼ ਹੇਰੇਰੋ ਪਨੀਰ ਫੈਕਟਰੀ ਵੱਲੋਂ ਬਣਾਇਆ ਗਿਆ ਸੀ। ਇਸ ਨੂੰ ਐਲ ਲਾਗਰ ਡੀ ਕੋਲਾਟੋ ਨਾਂ ਦੇ ਇੱਕ ਰੈਸਟੋਰੈਂਟ ਵੱਲੋਂ ਖਰੀਦਿਆ ਗਿਆ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਇਸ ‘ਡੇਅਰੀ ਡਿਲੀਸ਼ੀਅਸ’ (ਦੁੱਧ ਤੋਂ ਬਣਿਆ ਸੁਆਦੀ ਪਨੀਰ) ਨੂੰ ਹੁਣ ਤੱਕ ਦੀ ਨਿਲਾਮੀ ਵਿੱਚ ਵਿਕਣ ਵਾਲਾ ਸਭ ਤੋਂ ਮਹਿੰਗਾ ਪਨੀਰ ਐਲਾਨਿਆ ਹੈ। ਇਹ 5 ਪੌਂਡ (ਲਗਭਗ 2.3 ਕਿਲੋਗ੍ਰਾਮ) ਪਨੀਰ ਗਾਂ ਦੇ ਦੁੱਧ ਤੋਂ ਬਣਾਇਆ ਗਿਆ ਸੀ। ਇਸਦੀ ਵਿਸ਼ੇਸ਼ਤਾ ਇਹ ਸੀ ਕਿ ਇਸਨੂੰ ਲੋਸ ਮਾਜੋਸ ਗੁਫਾ ਵਿੱਚ 10 ਮਹੀਨਿਆਂ ਲਈ ਪਕਾਇਆ ਗਿਆ ਸੀ।

ਇਹ ਸਮੁੰਦਰ ਤਲ ਤੋਂ ਲਗਭਗ 5 ਹਜ਼ਾਰ ਫੁੱਟ ਉੱਚਾ ਹੈ। ਇਹਨਾਂ ਵਿਸ਼ੇਸ਼ ਗੁਫਾਵਾਂ ਦੀ ਨਮੀ ਅਤੇ ਤਾਪਮਾਨ ਪਨੀਰ ਨੂੰ ਇੱਕ ਵਿਲੱਖਣ ਸੁਆਦ ਅਤੇ ਖੁਸ਼ਬੂ ਦਿੰਦਾ ਹੈ। ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਕੈਬਰਾਲੇਸ ਪਨੀਰ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਪਨੀਰ ਦਾ ਖਿਤਾਬ ਜਿੱਤਿਆ ਹੈ। ਬੋਲੀ ਦੀ ਜੰਗ €3,000 ਤੋਂ ਸ਼ੁਰੂ ਹੋਈ ਅਤੇ ਅਖੀਰ ਵਿੱਚ 40 ਮਜ਼ਬੂਤ ​​ਬੋਲੀਆਂ ਤੋਂ ਬਾਅਦ ਖਤਮ ਹੋ ਗਈ। ਜੇਤੂ ਬੋਲੀ ਐਲ ਲਾਗਰ ਡੀ ਕੋਲੋਟੋ ਰੈਸਟੋਰੈਂਟ ਦੇ ਮਾਲਕ ਇਵਾਨ ਸੁਆਰੇਜ਼ ਵੱਲੋਂ ਆਈ, ਜੋ ਲਗਾਤਾਰ ਪੰਜ ਸਾਲਾਂ ਤੋਂ ਨਿਲਾਮੀ ਵਿੱਚ ਸਿਖਰ ‘ਤੇ ਹੈ। ਸੁਆਰੇਜ਼ ਨੇ ਆਪਣੀ ਰਿਕਾਰਡ-ਤੋੜ ਖਰੀਦਦਾਰੀ ਤੋਂ ਬਾਅਦ ਕਿਹਾ “ਇਸ ਪਰੰਪਰਾ ਨੂੰ ਜਾਰੀ ਰੱਖਣਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ...

ਹਾਦਸੇ ਦਾ ਸ਼ਿਕਾਰ ਹੋਈ ਬਰਾਤ ਤੋਂ ਪਰਤ ਰਹੀ ਕਾਰ, ਬੱਚਿਆਂ ਸਣੇ 5 ਦੀ ਮੌਤ, ਕਈ ਜ਼ਖ਼ਮੀ

ਫਾਜ਼ਿਲਕਾ ਜ਼ਿਲ੍ਹੇ ਵਿੱਚ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖੇ ਕਲੰਦਰ ਪਿੰਡ...

ਦਿਲਜੀਤ ਦੋਸਾਂਝ ਖ਼ਿਲਾਫ਼ ਭੜਕੇ ਪੰਡਿਤ ਰਾਓ, ਹਾਈਕੋਰਟ ਜਾਣ ਦੀ ਦਿੱਤੀ ਚਿਤਾਵਨੀ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਇੰਦੌਰ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਗੀਤਾਂ 'ਤੇ...

ਸਿਰਫ਼ 100 ਰੁਪਏ ਵਿੱਚ ਭੁਗਤਾਓ ਪੁਰਾਣੇ ਟ੍ਰੈਫਿਕ ਚਲਾਨ, ਵੱਡੀ ਖੁਸ਼ਖ਼ਬਰੀ

ਸ਼ਹਿਰ ਦੇ ਵਾਹਨ ਚਾਲਕਾਂ ਲਈ ਅੱਜ ਦਾ ਦਿਨ ਬੇਹੱਦ ਰਾਹਤ ਭਰਿਆ ਸਾਬਤ ਹੋਣ ਜਾ...

ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ...

ਗੁਰਦਾਸਪੁਰ: ਸ਼ੱਕੀ ਹਾਲਾਤਾਂ ’ਚ ਮਿਲੀ ਹੈੱਡ ਕਾਂਸਟੇਬਲ ਦੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ

ਗੁਰਦਾਸਪੁਰ ਦੇ ਪਿੰਡ ਮਾਣ ਕੌਰ ਬਾਈਪਾਸ ਨੇੜੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਪੰਜਾਬ ਪੁਲਿਸ...

AAP ਵੱਲੋਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਦਾ ਐਲਾਨ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਵਿਖੇ ਹੋਣੀਆਂ ਹਨ ਚੋਣਾਂ

ਪੰਜਾਬ ਵਿਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਨੂੰ AAP ਐਕਸ਼ਨ ਵਿਚ ਹੈ।...

ਸਾਡੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧੂਰੀ (ਸੰਗਰੂਰ), 15 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਛਠ ਪੂਜਾ...

ਅੰਮ੍ਰਿਤਸਰ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

ਅੰਮ੍ਰਿਤਸਰ, 15 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ...