ਮੋਟੋਰੋਲਾ ਨੇ ਪਿਛਲੇ ਸਾਲ ਜਨਵਰੀ ਵਿੱਚ ਭਾਰਤ ਵਿੱਚ Moto Tab G70 ਨੂੰ ਲਾਂਚ ਕੀਤਾ ਸੀ ਅਤੇ ਹੁਣ ਟੈਬਲੇਟ ਦੀ ਕੀਮਤ ਵਿੱਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। Moto Tab G70 ਨੂੰ ਜਨਵਰੀ 2022 ‘ਚ 21,999 ਰੁਪਏ ਦੀ ਕੀਮਤ ‘ਤੇ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਦੀ ਕੀਮਤ 19,999 ਰੁਪਏ ਕਰ ਦਿਤੀ ਗਈ ਹੈ।
ਜੇਕਰ ਇਸ ਦੇ ਫੀਚਰਸ ਦੀ ਗੱਲ ਕੀਤੀ ਜਾਏ ਤਾ ਮੋਟੋ ਟੈਬ G70 ‘ਚ 2000×1200 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 11-ਇੰਚ ਦੀ IPS 2K ਡਿਸਪਲੇਅ ਹੈ। ਡਿਸਪਲੇਅ ਦੀ ਚਮਕ 400 nits ਹੈ। ਟੈਬ ਦੀ ਬਾਡੀ ਐਲੂਮੀਨੀਅਮ ਹੈ। ਇਸ ‘ਚ MediaTek Helio G90T ਪ੍ਰੋਸੈਸਰ ਦੇ ਨਾਲ 4 GB ਰੈਮ ਅਤੇ 64 GB ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਇਸ ਮੋਟੋਰੋਲਾ ਟੈਬ ‘ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫਰੰਟ ‘ਚ 8 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਟੈਬ ਨਾਲ ਗੂਗਲ ਪਲੇ-ਸਟੋਰ ਦਾ ਵੀ ਸਪੋਰਟ ਮਿਲੇਗਾ। ਮੋਟੋ ਟੈਬ G70 ‘ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਸਪੋਰਟ ਵੀ ਹੈ। ਇਸ ‘ਚ 7700mAh ਦੀ ਬੈਟਰੀ ਹੈ। ਇਸ ਮੋਟੋਰੋਲਾ ਟੈਬ ਵਿੱਚ ਚਾਰ ਸਪੀਕਰ ਹਨ।
----------- Advertisement -----------
ਭਾਰਤ ‘ਚ ਸਸਤਾ ਹੋਇਆ Motorola ਦਾ ਇਹ ਸ਼ਾਨਦਾਰ ਟੈਬਲੇਟ, ਜਾਣੋ ਨਵੀਂ ਕੀਮਤ ਅਤੇ ਫੀਚਰਸ
Published on
----------- Advertisement -----------
----------- Advertisement -----------









