ਚੰਡੀਗੜ੍ਹ: ਜਿਵੇਂ-ਜਿਵੇਂ ਸਾਡਾ ਰਹਿਣ-ਸਹਿਣ ਬਦਲਦਾ ਜਾ ਰਿਹਾ ਹੈ ਉਂਝ ਸਾਡੀ ਜ਼ਿੰਦਗੀ ‘ਚ ਵੀ ਕਈ ਬਦਲਾਅ ਆ ਰਹੇ ਹਨ। ਕੁੱਝ ਵੀ ਪਹਿਲੇ ਦੇ ਸਮੇਂ ਵਰਗਾ ਨਹੀਂ ਹੈ ਜਿਸ ਨਾਲ ਸਾਡੀ ਸਿਹਤ ਉੱਤੇ ਵੀ ਬੁਰਾ ਅਸਰ ਪੈ ਰਿਹਾ ਹੈ ਤੇ ਸਾਡੇ ਸਰੀਰ ਨੂੰ ਕਈ ਗੰਭੀਰ ਬੀਮਾਰੀਆਂ ਲੱਗ ਜਾਂਦੀਆਂ ਹਨ। ਅੱਜ ਦੇ ਸਮੇਂ ‘ਚ ਦਿਲ ਦੇ ਰੋਗ ਛੋਟੀ ਉਮਰ ਵਿਚ ਹੋਣ ਲੱਗ ਗਏ ਹਨ। ਅਜਿਹੇ ‘ਚ ਸਾਨੂੰ ਆਪਣੇ ਦਿਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਜਾ ਰਿਹਾ ਹੈ।
ਦਿਲ ਦੇ ਰੋਗ ਜਿਆਦਾਤਰ ਦਿਲ ਦੀਆਂ ਨਾੜਾ ਵਿਚ ਫਾਲਤੂ ਚਰਬੀ ਜੰਮਣ ਨਾਲ ਹੁੰਦੇ ਹਨ। ਚਰਬੀ ਜੰਮਣ ਨਾਲ ਦਿਲ ਅੰਦਰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਹੀ ਹੁੰਦੀ। ਜਿਸ ਨਾਲ ਦਿਲ ਦੇ ਖੂਨ ਪੰਪ ਕਰਨ ਵਾਲੇ ਭਾਗ ਸਹੀ ਕੰਮ ਨਹੀ ਕਰ ਪਾਉਦੇ ਤਾਂ ਅਚਾਨਕ ਦਿਲ ਨੂੰ ਖੂਨ ਪੰਪ ਕਰਨ ਵਿਚ ਰੁਕਾਵਟ ਆਉਂਦੀ ਹੈ ਤੇ ਦਿਲ ਦਾ ਦੌਰਾ ਆਉਣ ਨਾਲ ਵਿਅਕਤੀ ਦੀ ਮੌਤ ਹੋ ਜਾਦੀ ਹੈ।
ਦਿਲ ਦੇ ਰੋਗ ਤੋਂ ਬਚਣ ਦੇ ਲਈ ਅਪਣਾਓ ਇਹ ਤਰੀਕੇ
- ਜੰਕ ਫ਼ੂਡ ਦਾ ਸੇਵਨ ਜ਼ਿਆਦਾ ਮਾਤਰਾ ‘ਚ ਨਾ ਕਰੋ
- ਹਰੀਆਂ ਸਬਜ਼ੀਆਂ, ਫਲ ਤੇ ਸਲਾਦ ਦਾ ਸੇਵਨ ਕਰੋ
- ਭੋਜਨ ਕਰਨ ਸਮੇਂ ਲੂਣ ਤੇ ਪਾਣੀ ਦੀ ਮਾਤਰਾ ਘੱਟ ਰੱਖੋ
- ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨਾ ਕਰੋ
- ਰੋਜ਼ਾਨਾ ਸਵੇਰ ਜਾਂ ਸ਼ਾਮ ਕਸਰਤ ਕਰੋ
- ਸਮੇਂ-ਸਮੇਂ ਤੇ ਡਾਕਟਰ ਨਾਲ ਸੰਪਰਕ ਕਰਦੇ ਰਹੋ