ਬੀਤੇ ਦਿਨੀ ਕਿਸਾਨਾਂ ਵੱਲੋ ਅਦਾਕਾਰਾ ਕੰਗਨਾ ਦੀ ਗੱਡੀ ਘੇਰੀ ਸੀ ਜਿਸ ਤੋਂ ਬਾਅਦ ਕੰਗਨਾ ਨੇ ਕਿਸਾਨਾਂ ਤੋਂ ਮਾਫੀ ਮੰਗੀ ਪਰ ਬਾਅਦ ਵਿੱਚ ਕੰਗਨਾ ਵੱਲੋ ਇਸ ਗੱਲ ਨੂੰ ਬਿਲਕੁਲ ਨਕਾਰਿਆ ਗਿਆ। ਅਜਿਹਾ ਕਰਨ ‘ਤੇ ਕਿਸਾਨ ਬੀਬੀਆਂ ਵੱਲੋ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਬਾਰੇ ਇਕ ਵੱਡਾ ਫੈਸਲਾ ਲਿਆ ਗਿਆ ਹੈ ਕਿਸਾਨ ਬੀਬੀਆਂ ਵੱਲੋ ਕਿਹਾ ਹੈ ਕਿ ਕੰਗਨਾ ਰਣੌਤ ਪਹਿਲਾ ਲਿਖਤੀ ਵਿੱਚ ਮੁਆਫ਼ੀਨਾਮਾ ਨਹੀਂ ਤਾਉਸ ਨੂੰ ਪੰਜਾਬ ’ਚ ਨਹੀਂ ਵੜਨ ਦਿੱਤਾ ਜਾਵੇਗਾ ।
ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਨੇ ਕਿਹਾ, ‘ਕੰਗਨਾ ਸਾਡੀ ਸ਼ਰਾਫ਼ਤ ਦਾ ਫ਼ਾਇਦਾ ਉਠਾ ਗਈ ਤੇ ਹੁਣ ਉਸ ਤੋਂ ਮੁਆਫ਼ੀ ਮੰਗਵਾਈ ਜਾਵੇ, ਉਹ ਵੀ ਲਿਖਤੀ।’ ਹੁਣ ਉਹ ਕੰਗਨਾ ਦੇ ਘਿਰਾਓ ਲਈ ਮੋਹਾਲੀ ਹਵਾਈ ਅੱਡੇ ਤੱਕ ਵੀ ਜਾਣਗੀਆਂ। ਉਨ੍ਹਾਂ ਕਿਹਾ ਕਿ ਕੰਗਨਾ ਨੇ ਖ਼ੁਦ ਮੁਆਫ਼ੀ ਮੰਗ ਕੇ ਜੈਕਾਰਾ ਛੱਡਿਆ ਸੀ, ਹੁਣ ਮੁੱਕਰ ਗਈ ਤਾਂ ਉਹ ਕੀ ਕਰ ਸਕਦੇ ਹਨ ਕਿਸਾਨ ਬੀਬੀ ਬਲਵੀਰ ਕੌਰ ਦਾ ਕਹਿਣਾ ਸੀ ਕਿ ਜਦੋਂ ਕੰਗਨਾ ਘੇਰੀ ਗਈ ਸੀ ਤਾਂ ਉਦੋਂ ਕਹਿੰਦੀ ਸੀ ਕਿ ਤੁਸੀਂ ਤਾਂ ਮੇਰੀਆਂ ਮਾਵਾਂ ਵਰਗੀਆਂ ਹੋ। ਪਰ ਇਸ ਵਾਰ ਕੰਗਨਾ ਨੂੰ ਮੁਆਫ਼ੀਨਾਮਾ ਲਿਖਤੀ ਦੇਣਾ ਪਵੇਗਾ।