ਬੁੱਧਵਾਰ ਸਵੇਰ ਪੁਲਵਾਮਾ ਦੇ ਕਸਬਿਆਰ ਇਲਾਕੇ ‘ਚ ਮੁੱਠਭੇੜ ਸ਼ੁਰੂ ਹੋਈ। ਜਿਸ ਵਿੱਚ ਚੋਟੀ ਦੇ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀਆ ਦੀ ਮੌਤ ਹੋ ਗਈ । ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਵਿਜੇ ਕੁਮਾਰ ਨੇ ਦੱਸਿਆ ਕਿ , “ਚੋਟੀ ਦੇ ਜੈਸ਼ ਅੱਤਵਾਦੀ ਸਥਾਨਕ ਕਮਾਂਡਰ ਯਾਸਿਰ ਪੈਰੇ ਜੋ ਕਿ ਇੱਕ ਆਈ.ਈ.ਡੀ ਮਾਹਰ ਅਤੇ ਵਿਦੇਸ਼ੀ ਅੱਤਵਾਦੀ ਫੁਰਕਾਨ ਨੂੰ ਮੁਕਾਬਲੇ ਵਿੱਚ ਮਾਰੇ ਗਏ ਹਨ ।”
ਵਿਜੇ ਕੁਮਾਰ ਨੇ ਦੱਸਿਆ ਕਿ ਦੋਵੇਂ ਅੱਤਵਾਦੀ ਕਈ ਦਹਿਸ਼ਤੀ ਅਪਰਾਧ ਦੇ ਮਾਮਲਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੁਲਵਾਮਾ ਦੇ ਕਸਬਿਆਰ ਪਿੰਡ ’ਚ ਉਸ ਸਮੇਂ ਮੁਕਾਬਲਾ ਸ਼ੁਰੂ ਹੋਇਆ, ਜਦੋਂ ਸੁਰੱਖਿਆ ਫ਼ੋਰਸਾਂ ਦੀ ਇਕ ਟੀਮ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਇਲਾਕੇ ’ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਇਹ ਮੁੱਠਭੇੜ ਪੁਲਵਾਮਾ ਦੇ ਕਸਬਿਆਰ ਇਲਾਕੇ ‘ਚ ਸ਼ੁਰੂ ਹੋਈ ਸੀ। ਪੁਲਸ ਨੇ ਜੈਸ਼ ਕਮਾਂਡਰ ਯਾਸਿਰ ਪਾਰੇ ਅਤੇ ਵਿਦੇਸ਼ੀ ਅੱਤਵਾਦੀ ਫੁਰਕਾਨ ਦੇ ਮਾਰੇ ਜਾਣ ਨੂੰ ਇਕ ਵੱਡੀ ਸਫ਼ਲਤਾ ਦੱਸਿਆ ਹੈ।