ਚੰਡੀਗੜ੍ਹ: ਦੁਨੀਆ ਭਰ ‘ਚ ਬਲੱਡ ਪ੍ਰੈਸ਼ਰ ਇਕ ਵੱਡੀ ਪ੍ਰੇਸ਼ਾਨੀ ਬਣਦਾ ਜਾ ਰਿਹਾ ਹੈ। ਸਰੀਰ ਵਿੱਚ ਕਦੀ-ਕਦੀ ਖੂਨ ਦੀ ਗਤੀ ਵੱਧ ਜਾਂਦੀ ਹੈ ਅਤੇ ਘੱਟ ਜਾਂਦੀ ਹੈ, ਜਿਸ ਨੂੰ ‘ਹਾਈ ਬੀ.ਪੀ.’ ਜਾਂ ‘ਲੋਅ ਬੀ.ਪੀ’ ਆਖਦੇ ਹਨ। ਜੋ ਕੀ ਸਾਡੀ ਸਿਹਤ ਲਈ ਨੁਕਸਾਨ ਲੈ ਕੇ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੇ ਉਪਚਾਰ ਬਾਰੇ ਦੱਸਾਂਗੇ।
- ਲੋਅ ਬੀ.ਪੀ. ਹੋਵੇ ਤਾਂ ਇੱਕ ਗਲਾਸ ਪਾਣੀ ‘ਚ ਇੱਕ ਚਮਚ ਨਮਕ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
- ਲੋਅ ਬੀ.ਪੀ ਵਿੱਚ ਕੌਫੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਸਵੇਰੇ ਇੱਕ ਕੱਪ ਕੌਫੀ ਪੀਣੀ ਚਾਹੀਦੀ ਹੈ।
- ਰੋਜ਼ਾਨਾ ਸਵੇਰੇ 3-4 ਤੁਲਸੀ ਦੇ ਪੱਤੇ ਖਾਣ ਨਾਲ ਵੀ ਇਸ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।
- ਲੈਮਨ ਜੂਸ (ਨਿੰਬੂ ਪਾਣੀ) ਵਿੱਚ ਹਲਕਾ ਜਿਹਾ ਨਮਕ ਅਤੇ ਖੰਡ ਪਾ ਕੇ ਪੀਣ ਨਾਲ ਕਾਫੀ ਫ਼ਾਇਦਾ ਹੁੰਦਾ ਹੈ।
- ਦੁੱਧ ਵਿੱਚ ਹਲਦੀ, ਸ਼ਿਲਾਜੀਤ ਅਤੇ ਵਿਅਚਮਨਪ੍ਰਾਸ਼ ਮਿਲਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
- ਰੋਜ਼ਾਨਾ ਖਾਲੀ ਪੇਟ ਲੌਕੀ ਦਾ ਜੂਸ ਪੀਓ, ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ।