ਭਾਰਤ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ। ਹਰ ਰਾਜ ਅਤੇ ਸ਼ਹਿਰ ਦੇ ਆਪਣੇ ਵਿਸ਼ੇਸ਼ ਪਕਵਾਨ ਹੁੰਦੇ ਹਨ। ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ, ਹਰ ਜਗ੍ਹਾ ਲੋਕ ਵੱਖ-ਵੱਖ ਤਰ੍ਹਾਂ ਦੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ। ਹਾਲ ਹੀ ‘ਚ ਇਕ ਰਿਪੋਰਟ ਸਾਹਮਣੇ ਆਈ ਹੈ ਜੋ ਕਈ ਲੋਕਾਂ ਦੇ ਦਿਲਾਂ ਨੂੰ ਤੋੜਨ ਵਾਲੀ ਹੈ। ਦੁਨੀਆ ਦੇ ਸਭ ਤੋਂ ਮਾੜੇ 100 ਪਕਵਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਾਰ ਦੁਨੀਆ ਦੇ 100 ਸਭ ਤੋਂ ਮਾੜੇ ਭੋਜਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਆਲੂ ਅਤੇ ਬੈਂਗਣ ਨੂੰ ਦੁਨੀਆ ਦੀਆਂ ਸਭ ਤੋਂ ਭੈੜੀਆਂ ਸਬਜ਼ੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਹਾਲ ਹੀ ‘ਚ ‘ਟੈਸਟ ਐਟਲਸ’ ਨਾਮਕ ਟ੍ਰੈਵਲ ਗਾਈਡ ਨੇ ਦੁਨੀਆ ਦੇ 100 ਸਭ ਤੋਂ ਖਰਾਬ ਭੋਜਨ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਭਾਰਤੀ ਡਿਸ਼ ਆਲੂ ਬੈਂਗਣ ਨੂੰ 60ਵੇਂ ਸਥਾਨ ‘ਤੇ ਰੱਖਿਆ ਗਿਆ ਹੈ।ਆਲੂ ਬੈਂਗਣ ਨੂੰ ਦੁਨੀਆ ਭਰ ‘ਚ ਸਿਰਫ 2.7 ਰੇਟਿੰਗ ਮਿਲੀ ਹੈ, ਜੋ ਕਿ ਬਹੁਤ ਘੱਟ ਹੈ। ਇਹ ਸਬਜ਼ੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ, ਪਰ ਵਿਦੇਸ਼ੀਆਂ ਨੂੰ ਇਸਦਾ ਸਵਾਦ ਪਸੰਦ ਨਹੀਂ ਆਇਆ।
ਟੇਸਟ ਐਟਲਸ ਦੀ ਰਿਪੋਰਟ ਮੁਤਾਬਕ ਚੋਟੀ ਦੇ 100 ਖਰਾਬ ਭੋਜਨਾਂ ਦੀ ਸੂਚੀ ‘ਚ ਆਈਸਲੈਂਡਿਕ ਡਿਸ਼ ‘ਹਕਾਰਲ’ ਪਹਿਲੇ ਨੰਬਰ ‘ਤੇ ਹੈ। ਅਮਰੀਕਾ ਦਾ ਰਾਮੇਨ ਬਰਗਰ ਦੂਜੇ ਸਥਾਨ ‘ਤੇ ਅਤੇ ਇਜ਼ਰਾਈਲ ਦਾ ਯੇਰੂਸਲੇਮੀ ਕੁਗੇਲ ਤੀਜੇ ਸਥਾਨ ‘ਤੇ ਹੈ। ਇਹਨਾਂ ਭੋਜਨਾਂ ਨੂੰ ਸਭ ਤੋਂ ਘੱਟ ਰੇਟਿੰਗ ਮਿਲੀ ਹੈ। ਦੱਸ ਦਈਏ ਕਿ ਆਲੂ-ਬੈਂਗਣ ਇੱਕ ਪ੍ਰਸਿੱਧ ਭਾਰਤੀ ਗ੍ਰੇਵੀ ਪਕਵਾਨ ਹੈ ਜੋ ਸਾਰੇ ਦੇਸ਼ ਵਿੱਚ ਪਸੰਦ ਕੀਤਾ ਜਾਂਦਾ ਹੈ। ਇਹ ਆਲੂ, ਬੈਂਗਣ, ਪਿਆਜ਼, ਟਮਾਟਰ ਅਤੇ ਕਈ ਤਰ੍ਹਾਂ ਦੇ ਮਸਾਲਿਆਂ ਤੋਂ ਬਣਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਸ਼ਾਇਦ ਮਸਾਲੇ ਅਤੇ ਸਵਾਦ ਵਿਚ ਫਰਕ ਹੋਣ ਕਰਕੇ ਵਿਦੇਸ਼ੀਆਂ ਨੂੰ ਇਹ ਸਵਾਦ ਅਜੀਬ ਲੱਗਾ ਹੋਵੇ। ਪਰ ਇਹ ਸਬਜ਼ੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ।
----------- Advertisement -----------
ਦੁਨੀਆ ਦੇ 100 ਸਭ ਤੋਂ ਮਾੜੇ ਭੋਜਨਾਂ ਦੀ ਸੂਚੀ ‘ਚ ਸ਼ਾਮਲ ਇਹ ਭਾਰਤੀ ਸਬਜ਼ੀ
Published on
----------- Advertisement -----------
----------- Advertisement -----------












