August 12, 2026, 1:37 am
----------- Advertisement -----------
HomeNewsLatest Newsਗੰਗਾ 'ਚ 50 ਲੋਕਾਂ ਨਾਲ ਭਰੀਆਂ 2 ਕਿਸ਼ਤੀਆਂ ਟਕਰਾਈਆਂ, 8-10 ਲੋਕ ਲਾਪਤਾ

ਗੰਗਾ ‘ਚ 50 ਲੋਕਾਂ ਨਾਲ ਭਰੀਆਂ 2 ਕਿਸ਼ਤੀਆਂ ਟਕਰਾਈਆਂ, 8-10 ਲੋਕ ਲਾਪਤਾ

Published on

----------- Advertisement -----------

ਪਟਨਾ ਵਿੱਚ ਗੰਗਾ ਨਦੀ ਵਿੱਚ 50 ਲੋਕਾਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਆਪਸ ਵਿੱਚ ਟਕਰਾ ਗਈਆਂ। ਇਸ ਕਾਰਨ ਦੋਵੇਂ ਕਿਸ਼ਤੀਆਂ ਨਦੀ ਵਿੱਚ ਪਲਟ ਗਈਆਂ ਅਤੇ ਉਨ੍ਹਾਂ ਵਿੱਚ ਸਵਾਰ ਲੋਕ ਗੰਗਾ ਨਦੀ ਵਿੱਚ ਡਿੱਗ ਗਏ। ਜਦਕਿ ਇਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਨੂੰ ਨਦੀ ‘ਚੋਂ ਕੱਢ ਲਿਆ ਗਿਆ ਹੈ, ਜਦਕਿ 8 ਤੋਂ 10 ਲੋਕ ਅਜੇ ਵੀ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਗੰਗਾ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਕਿਸ਼ਤੀਆਂ ਦਾ ਸੰਤੁਲਨ ਵਿਗੜ ਜਾਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ ਦੀ ਟੀਮ ਵੱਲੋ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ।
ਜਾਣਕਾਰੀ ਮੁਤਾਬਿਕ ਇਹ ਹਾਦਸਾ ਐਤਵਾਰ ਸ਼ਾਮ ਸ਼ਾਹਪੁਰ ਥਾਣਾ ਖੇਤਰ ਦੇ ਸ਼ੇਰਪੁਰ ਘਾਟ ‘ਤੇ ਵਾਪਰਿਆ। ਸ਼ਾਹਪੁਰ ਥਾਣਾ ਖੇਤਰ ਦੇ ਦਾਊਦ ਪੁਰ ਵਾਸੀ ਕਰੀਬ 50 ਲੋਕ ਕਿਸ਼ਤੀ ਰਾਹੀਂ ਪਸ਼ੂ ਚਾਰਾ ਲੈ ਕੇ ਪਰਤ ਰਹੇ ਸਨ। ਇਸੇ ਦੌਰਾਨ ਸ਼ੇਰਪੁਰ ਘਾਟ ਨੇੜੇ ਗੰਗਾ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਕਿਸ਼ਤੀਆਂ ਆਪਸ ਵਿੱਚ ਟਕਰਾ ਗਈਆਂ। ਸੂਚਨਾ ਮਿਲਦੇ ਹੀ ਐਸਡੀਆਰਐਫ ਦੀ ਇੱਕ ਕਿਸ਼ਤੀ ਅਤੇ ਪਿੰਡ ਵਾਸੀਆਂ ਦੀਆਂ ਦੋ ਕਿਸ਼ਤੀਆਂ ਨਾਲ ਗੰਗਾ ਵਿੱਚ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ, ਜੋ ਸੋਮਵਾਰ ਸਵੇਰੇ ਵੀ ਲਾਪਤਾ ਲੋਕਾਂ ਨੂੰ ਲੱਭਣ ਲਈ ਜਾਰੀ ਰਹੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

Punjab ਦੀਆਂ 117 ਸੀਟਾਂ ਉੱਤੇ ਇਕੱਲੇ ਚੋਣ ਲੜੇਗੀ ਭਾਜਪਾ: ਕੇਵਲ ਢਿੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ...

ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਫ਼ੌਜ ‘ਚ ਭਰਤੀ ਹੋਈ ਰਤਿੰਦਰ ਕੌਰ

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ...

CM ਮਾਨ ਲਈ ‘ਫ਼ਖਰ-ਏ-ਕੌਮ’ ਖ਼ਿਤਾਬ ਦੀ ਮੰਗ, ਵਿਧਾਇਕ ਗਿਆਸਪੁਰਾ ਨੇ ਵਿਧਾਨ ਸਭਾ ’ਚ ਗਿਣਵਾਈਆਂ ਸਰਕਾਰ ਦੀਆਂ ਪਹਿਲਕਦਮੀਆਂ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ...

ਅੰਮ੍ਰਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਖਿਲਾਫ਼ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕੀਤੇ

 ਬਠਿੰਡਾ ਦੀ ਅਦਾਲਤ (Bathinda Court) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ, ਜਿਸਨੂੰ...

ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ

ਕੇਂਦਰ ਨੇ ਸੋਮਵਾਰ ਨੂੰ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੇ ਦੀ ਯੋਜਾਨਾ...

MP ਹਰਭਜਨ ਸਿੰਘ ਵੱਲੋਂ ਸ਼ੇਅਰ ਕੀਤੀ ਨਸ਼ੇ ’ਚ ਝੂਲਦੇ ਨੌਜਵਾਨਾਂ ਦੀ ਵੀਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਦਾ ਦਾਅਵਾ ਪੰਜਾਬ ਦਾ ਹੈ, ਨੇ...

ਆਊਟਸੋਰਸ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖੇਗੀ ਮਾਨ ਸਰਕਾਰ, ਸਰਬਸੰਮਤੀ ਨਾਲ ਪਾਸ ਹੋਇਆ ਬਿੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਹਿਮ ਬਿੱਲ...

ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਸਿਲੰਡਰ ਫਟਣ ਕਾਰਨ ਲੰਗਰ ਹਾਲ ‘ਚ ਲੱਗੀ ਭਿਆਨਕ ਅੱਗ

ਫਤਿਹਗੜ੍ਹ ਸਾਹਿਬ ਦੇ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸੋਮਵਾਰ ਸਵੇਰੇ 9 ਵਜੇ ਦੇ...

ਕੋਵਿਡ ਵਿੱਚ ਕਾਂਗਰਸ ਸਰਕਾਰ ਨੇ ਮਾਪਿਆਂ ਨੂੰ ਟ੍ਰਾਂਸਪੋਰਟ ਫੀਸ ਦੇਣ ਲਈ ਮਜਬੂਰ ਕੀਤਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ-ਭਗਵੰਤ ਸਿੰਘ ਮਾਨ*

ਚੰਡੀਗੜ੍ਹ; 10 ਅਗਸਤ:ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਿੱਚ ਕੀਤੇ ਜਾਂਦੇ ਵਾਧੇ...