ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਫੌਜ ਨੇ ਮਾਰ ਮੁਕਾਇਆ। ਐਤਵਾਰ (8 ਸਤੰਬਰ) ਦੇਰ ਰਾਤ ਅੱਤਵਾਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਵ੍ਹਾਈਟ ਨਾਈਟ ਕੋਰ ਦੇ ਮੁਤਾਬਕ ਫੌਜ ਦੇ ਤਲਾਸ਼ੀ ਅਭਿਆਨ ‘ਚ ਇਕ ਹੋਰ M4 ਰਾਈਫਲ ਬਰਾਮਦ ਹੋਈ ਹੈ। ਤਲਾਸ਼ੀ ਮੁਹਿੰਮ ‘ਚ ਹੁਣ ਤੱਕ 2 ਏਕੇ-47, 1 ਐਮ-4 ਰਾਈਫਲ, 1 ਪਿਸਤੌਲ, 8 ਗ੍ਰਨੇਡ, ਗੋਲਾ ਬਾਰੂਦ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਕਰ ਰਹੇ ਜਵਾਨਾਂ ਨੇ ਕੰਟਰੋਲ ਰੇਖਾ ‘ਤੇ ਹਰਕਤ ਦੇਖੀ। ਅੱਤਵਾਦੀਆਂ ਦਾ ਇੱਕ ਸਮੂਹ ਐਲਓਸੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਸਿਪਾਹੀਆਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ਤੋਂ ਤੁਰੰਤ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ, ਜੋ ਅਜੇ ਵੀ ਜਾਰੀ ਹੈ।