April 29, 2026, 10:52 pm
----------- Advertisement -----------
HomeNewsLatest Newsਗੰਗਾ 'ਚ ਨਹਾਉਣ ਗਏ 4 ਲੋਕ ਡੁੱਬੇ, ਆਰਏਐਫ ਜਵਾਨ, ਬੇਟੀ-ਬੇਟਾ ਅਤੇ ਗੁਆਂਢੀ...

ਗੰਗਾ ‘ਚ ਨਹਾਉਣ ਗਏ 4 ਲੋਕ ਡੁੱਬੇ, ਆਰਏਐਫ ਜਵਾਨ, ਬੇਟੀ-ਬੇਟਾ ਅਤੇ ਗੁਆਂਢੀ ਦੇ ਬੱਚੇ ਦੀ ਲਾ+ਸ਼ ਬਰਾਮਦ

Published on

----------- Advertisement -----------

ਪ੍ਰਯਾਗਰਾਜ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਗੰਗਾ ਨਦੀ ‘ਚ ਨਹਾਉਂਦੇ ਸਮੇਂ 4 ਲੋਕ ਡੁੱਬ ਗਏ। ਬਚਾਅ ਮੁਹਿੰਮ ਦੌਰਾਨ ਆਰਏਐਫ ਦੇ ਜਵਾਨ, ਉਨ੍ਹਾਂ ਦੇ ਪੁੱਤਰ-ਧੀ ਅਤੇ ਗੁਆਂਢੀ ਬੱਚੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਹਾਦਸਾ ਸਵੇਰੇ ਕਰੀਬ 8:15 ਵਜੇ ਸ਼ਿਵਕੁਟੀ ਘਾਟ ‘ਤੇ ਵਾਪਰਿਆ।
ਰੈਪਿਡ ਐਕਸ਼ਨ ਫੋਰਸ ਦੇ 101 ਬਟਾਲੀਅਨ ਦੇ ਜਵਾਨ ਉਮੇਸ਼ ਉਨ੍ਹਾਂ ਦੇ ਬੇਟੇ ਵਿਵੇਕ (12), ਬੇਟੀ ਸਵੀਟੀ (8) ਅਤੇ ਗੁਆਂਢੀ ਅਭੈ ਪ੍ਰਤਾਪ ਸਿੰਘ ਦੇ ਬੇਟੇ ਅਭਿਨਵ (10) ਦੇ ਨਾਲ ਸਵੇਰੇ 8 ਵਜੇ ਦੇ ਕਰੀਬ ਘਾਟ ‘ਤੇ ਪਹੁੰਚੇ ਸਨ। ਸਾਰੇ ਨਦੀ ਵਿਚ ਨਹਾਉਣ ਲਈ ਗਏ। ਇਸ ਦੌਰਾਨ ਹਰ ਕੋਈ ਨਦੀ ਦੇ ਵਿਚਕਾਰ ਬਣੇ ਟਿੱਲੇ ਵੱਲ ਜਾਣ ਲੱਗੇ। ਇਸ ਦੌਰਾਨ ਬੱਚੇ ਡੁੱਬਣ ਲੱਗੇ। ਜਦੋਂ ਉਮੇਸ਼ ਨੇ ਬੱਚਿਆਂ ਦਾ ਰੌਲਾ ਸੁਣਿਆ ਤਾਂ ਉਹ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਉਹ ਤਿੰਨ ਬੱਚਿਆਂ ਸਮੇਤ ਗੰਗਾ ਵਿੱਚ ਡੁੱਬ ਗਿਆ।
ਘਟਨਾ ਦੀ ਸੂਚਨਾ ਮਿਲਣ ‘ਤੇ ਰੈਪਿਡ ਐਕਸ਼ਨ ਫੋਰਸ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਸਭ ਤੋਂ ਪਹਿਲਾਂ ਉਮੇਸ਼, ਵਿਵੇਕ ਅਤੇ ਅਭਿਨਵ ਦੀਆਂ ਲਾਸ਼ਾਂ ਨੂੰ ਨਦੀ ‘ਚੋਂ ਬਾਹਰ ਕੱਢਿਆ ਗਿਆ। ਕੁਝ ਸਮੇਂ ਬਾਅਦ ਬੇਟੀ ਸਵੀਟੀ ਦੀ ਲਾਸ਼ ਵੀ ਬਰਾਮਦ ਹੋਈ। ਸ਼ਿਵਕੁਟੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਘਰਾਂ ਵਿੱਚ ਬਿਜਲੀ ਦੇ ਕੱਟ ਕਾਰਨ ਪਾਣੀ ਨਹੀਂ ਸੀ। ਜਿਸ ਕਾਰਨ ਇਹ ਲੋਕ ਘਾਟ ‘ਤੇ ਇਸ਼ਨਾਨ ਕਰਨ ਗਏ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...