August 2, 2026, 1:50 am
----------- Advertisement -----------
HomeNewsBreaking Newsਪੁਣੇ 'ਚ NCP ਨੇਤਾ 'ਤੇ 5 ਰਾਉਂਡ ਫਾਇਰਿੰਗ, ਇਲਾਜ ਦੌਰਾਨ ਹੋਈ ਮੌਤ

ਪੁਣੇ ‘ਚ NCP ਨੇਤਾ ‘ਤੇ 5 ਰਾਉਂਡ ਫਾਇਰਿੰਗ, ਇਲਾਜ ਦੌਰਾਨ ਹੋਈ ਮੌਤ

Published on

----------- Advertisement -----------

ਪੁਣੇ ਵਿੱਚ ਐਨਸੀਪੀ ਅਜੀਤ ਧੜੇ ਦੇ ਆਗੂ ਅਤੇ ਸਾਬਕਾ ਕੌਂਸਲਰ ਵਨਰਾਜ ਅੰਡੇਕਰ ਦੀ ਐਤਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਾਬਕਾ ਕੌਂਸਲਰ ‘ਤੇ ਇਕ-ਇਕ ਕਰਕੇ ਪੰਜ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਤੋਂ ਬਾਅਦ ਵਨਰਾਜ ਅੰਡੇਕਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪੁਣੇ ਦੇ ਨਾਨਾਪੇਠ ਦੇ ਡੋਕੇ ਤਾਲੀਮ ਇਲਾਕੇ ‘ਚ ਰਾਤ ਕਰੀਬ 8:3 ਵਜੇ ਵਾਪਰੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਂਡੇਕਰ ਦਾ ਕਤਲ ਸਰਦਾਰੀ ਦੇ ਝਗੜੇ ਕਾਰਨ ਹੋਇਆ ਹੈ। ਅੰਡੇਕਰ ਦੇ ਰਿਸ਼ਤੇਦਾਰਾਂ ‘ਤੇ ਕਤਲ ਦਾ ਸ਼ੱਕ ਹੈ। ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ਫੁਟੇਜ ‘ਚ 5-6 ਬਾਈਕ ‘ਤੇ ਆਏ ਕਰੀਬ 12 ਨੌਜਵਾਨ ਇਕੋ ਸਮੇਂ ਅੰਡੇਕਰ ‘ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ। ਅੰਡੇਕਰ ਆਪਣੀ ਜਾਨ ਬਚਾਉਣ ਲਈ ਪਿੱਛੇ ਵੱਲ ਭੱਜਣ ਲੱਗਾ। ਇਸ ਦੌਰਾਨ ਇਕ ਹਮਲਾਵਰ ਨੇ ਅੰਡੇਕਰ ਦੇ ਕੰਨ ਨੇੜੇ ਗੋਲੀ ਮਾਰ ਦਿੱਤੀ। ਅੰਡੇਕਰ ਦੇ ਖੂਨ ਨਾਲ ਲੱਥਪੱਥ ਹੋਣ ਤੋਂ ਬਾਅਦ ਹਮਲਾਵਰ ਨੇ ਹਵਾ ‘ਚ ਬੰਦੂਕ ਲਹਿਰਾਉਂਦੇ ਹੋਏ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਸਾਰੇ ਮੌਕੇ ਤੋਂ ਫਰਾਰ ਹੋ ਗਏ।

ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਅੰਡੇਕਰ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਇਲਾਕੇ ਦੀਆਂ ਲਾਈਟਾਂ ਕੱਟ ਦਿੱਤੀਆਂ ਗਈਆਂ। ਲਾਈਟ ਨਾ ਹੋਣ ਕਾਰਨ ਅੰਡੇਕਰ ਬਾਹਰ ਸੜਕ ‘ਤੇ ਇਕੱਲਾ ਖੜ੍ਹਾ ਸੀ। ਹਮਲਾਵਰ ਵੀ ਚਾਕੂ ਲੈ ਕੇ ਮੌਕੇ ‘ਤੇ ਪਹੁੰਚ ਗਏ ਸਨ। ਹਾਲਾਂਕਿ ਅਜੇ ਤੱਕ ਚਾਕੂ ਨਾਲ ਹਮਲੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...