June 27, 2026, 3:49 am
----------- Advertisement -----------
HomeNewsCoronavirusਵਿਦੇਸ਼ੀ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਵਿਦੇਸ਼ੀ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

Published on

----------- Advertisement -----------

ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 1 ਲੱਖ 17 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਦੇਸ਼ੀ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕੇਂਦਰ ਨੇ ਕਿਹਾ ਕਿ ਦੇਸ਼ ਵਿੱਚ ਆਉਣ ਵਾਲੇ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਸੱਤ ਦਿਨਾਂ ਲਈ ਲਾਜ਼ਮੀ ਤੌਰ ‘ਤੇ ਘਰ ਵਿੱਚ ਕੁਆਰੰਟੀਨ ਹੋਣਾ ਪਏਗਾ। ਭਾਰਤ ਵਿੱਚ ਅੰਤਰਰਾਸ਼ਟਰੀ ਆਮਦ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ 11 ਜਨਵਰੀ, 2022 ਤੋਂ ਲਾਗੂ ਹੋਣਗੇ।

ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਯਾਤਰੀਆ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਤੋਂ ਲੰਘਣਾ ਪਏਗਾ ਜਿਨ੍ਹਾਂ ਜਿਨ੍ਹਾਂ ਵਿੱਚ ਰੈਂਡਮ ਟੈਸਟਿੰਗ ਲਈ ਚੁਣੇ ਗਏ 2% ਯਾਤਰੀ, ਜੋ ਨੈਗੇਟਿਵ ਪਾਏ ਗਏ ਹਨ, ਵੀ ਸ਼ਾਮਲ ਹਨ। ਅਤੇ ਭਾਰਤ ਪਹੁੰਚਣ ਦੇ 8ਵੇਂ ਦਿਨ RT-PCR ਟੈਸਟ ਕਰਵਾਉਣੇ ਹੋਣਗੇ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਜ਼ਿਆਦਾ ਖ਼ਤਰੇ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਯੂਨਾਈਟਿਡ ਕਿੰਗਡਮ, ਦੱਖਣੀ ਅਫਰੀਕਾ, ਬ੍ਰਾਜ਼ੀਲ, ਘਾਨਾ, ਤਨਜ਼ਾਨੀਆ, ਕੋਂਗੋ, ਇਥੋਪੀਆ, ਕਜ਼ਾਕਿਸਤਾਨ, ਕੀਨੀਆ, ਨਾਈਜ਼ੀਰੀਆ, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਜ਼ਾਂਬੀਆ, ਟਿਊਨੀਸ਼ੀਆ ਹਾਂਗਕਾਂਗ ਅਤੇ ਇਜ਼ਰਾਈਲ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...