December 12, 2024, 3:16 am
----------- Advertisement -----------
HomeNewsNational-Internationalਸਿਹਤ ਸਟਾਫ ਦੀਆਂ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ

ਸਿਹਤ ਸਟਾਫ ਦੀਆਂ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ

Published on

----------- Advertisement -----------

ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਤੱਕ ਮੁਹੱਈਆ ਕਰਵਾਉਣ ਦੇ ਉਦੇਸ਼ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ 28 ਸਿਹਤ ਸੰਸਥਾਵਾਂ (ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ ਡਵੀਜ਼ਨਲ ਹਸਪਤਾਲ ਆਦਿ) ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਸਟਾਫ਼ ਨਰਸ, ਫਾਰਮਾਸਿਸਟ, ਲੈਬਾਰਟਰੀ ਟੈਕਨੀਸ਼ੀਅਨ ਆਦਿ ਸਮੇਤ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਰਗਰਮ ਵਿਚਾਰ ਅਧੀਨ ਹੈ। ਮੰਤਰੀ ਮੰਡਲ ਨੇ ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਖੇ ਨਵਾਂ ਟਰੌਮਾ ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਇਨ੍ਹਾਂ ਸੰਸਥਾਵਾਂ ਦੇ ਅਪਗ੍ਰੇਡ ਹੋਣ ਤੋਂ ਬਾਅਦ ਵਾਧੂ ਸਟਾਫ਼ ਦੀ ਲੋੜ ਪਵੇਗੀ ਅਤੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਦੇ ਨਿਯਮਾਂ ਅਨੁਸਾਰ ਵੱਖ-ਵੱਖ ਕਾਡਰਾਂ ਦੀਆਂ 706 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਇਸੇ ਤਰ੍ਹਾਂ ਹਾਦਸੇ ਵਾਲੀਆਂ ਘਟਨਾਵਾਂ ਵਿੱਚ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਮੰਡਲ ਨੇ ਪਠਾਨਕੋਟ ਅਤੇ ਜਲੰਧਰ ਵਿਖੇ ਟਰੌਮਾ ਸੈਂਟਰਾਂ ਲਈ ਵੱਖ-ਵੱਖ ਕਾਡਰ ਦੀਆਂ 69 ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਮੰਡਲ ਨੇ ਇਨ੍ਹਾਂ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਕਰਕੇ ਵਿਭਾਗ ਦੇ ਨਿਯਮਾਂ ਅਨੁਸਾਰ 50 ਅਸਾਮੀਆਂ ਨੂੰ ਖਤਮ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।

ਕੇਂਦਰੀ ਜੇਲ੍ਹ, ਸ੍ਰੀ ਗੋਇੰਦਵਾਲ ਸਾਹਿਬ ਲਈ 513 ਅਸਾਮੀਆਂ ਸਿਰਜਣ ਤੇ ਭਰਨ ਦੀ ਮਨਜ਼ੂਰੀ ਮਿਲੀ ਹੈ।

ਮੰਤਰੀ ਮੰਡਲ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੀਂ ਬਣੀ ਕੇਂਦਰੀ ਜੇਲ੍ਹ ਨੂੰ ਕਾਰਜਸ਼ੀਲ ਕਰਨ ਲਈ 513 ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਜੇਲ੍ਹ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਕੁਸ਼ਲਤਾ ਲਿਆਉਣ ਦੇ ਨਾਲ-ਨਾਲ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਸੂਬੇ ਦੀਆਂ ਜੇਲ੍ਹਾਂ ਵਿੱਚ ਭੀੜ-ਭੜੱਕੇ ਦੀ ਸਮੱਸਿਆ ਨੂੰ ਘੱਟ ਕਰੇਗਾ। ਜੇਲ ਵਿਭਾਗ ਸਬੰਧਤ ਵਿਭਾਗਾਂ ਤੋਂ ਭਰਤੀ ਅਤੇ ਡੈਪੂਟੇਸ਼ਨ ‘ਤੇ ਵਰਦੀਧਾਰੀ ਸਟਾਫ, ਮਨਿਸਟਰੀਅਲ ਸਟਾਫ, ਮੈਡੀਕਲ ਸਟਾਫ ਅਤੇ ਟੈਕਨੀਕਲ ਅਤੇ ਟੀਚਿੰਗ ਸਟਾਫ ਦੀਆਂ ਇਹ ਅਸਾਮੀਆਂ ਸਿਰਜੇਗਾ ਅਤੇ ਭਰੇਗਾ।

ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਗਰੁੱਪ ‘ਡੀ’ (ਫੀਲਡ ਵਰਕਰਜ਼) ਸੇਵਾ ਨਿਯਮ-2021 ਬਣਾਉਣ ਨੂੰ ਹਰੀ ਝੰਡੀ

ਮੰਤਰੀ ਮੰਡਲ ਨੇ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਗਰੁੱਪ ‘ਡੀ’ (ਫੀਲਡ ਵਰਕਰਜ਼) ਸਰਵਿਸ ਰੂਲਜ਼, 2021 ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ 3 ਸਤੰਬਰ, 2019 ਨੂੰ ਪੁਨਰਗਠਨ ਤੋਂ ਬਾਅਦ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਵਰਕਚਾਰਜ (ਗਰੁੱਪ-ਡੀ) ਦੀਆਂ ਪਹਿਲਾਂ ਦੀਆਂ 3503 ਆਰਜ਼ੀ ਅਸਾਮੀਆਂ ਦੀ ਥਾਂ ‘ਤੇ ਗਰੁੱਪ-ਡੀ ਵਰਕਚਾਰਜ (ਹੈਲਪਰ ਟੈਕਨੀਕਲ) ਦੀਆਂ 3503 ਰੈਗੂਲਰ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਕਿਉਂਕਿ ਫੀਲਡ ਵਰਕਰ ਦੀਆਂ ਹੈਲਪਰ (ਤਕਨੀਕੀ) (ਗਰੁੱਪ-ਡੀ) ਦੀਆਂ ਅਸਾਮੀਆਂ ਲਈ ਕੋਈ ਮੌਜੂਦਾ ਨਿਯਮ ਨਹੀਂ ਸਨ, ਇਸ ਲਈ ਵਿਭਾਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਨਿਯਮ ਪਹਿਲੀ ਵਾਰ ਬਣਾਏ ਗਏ ਹਨ। ਇਸ ਤੋਂ ਇਲਾਵਾ ਹੈਲਪਰ (ਤਕਨੀਕੀ) ਦੀਆਂ 100 ਫੀਸਦੀ ਅਸਾਮੀਆਂ ਹੁਣ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ… ਉਲੰਘਣਾ ਕਰਨ ਤੇ ਹੋਵੇਗੀ ਵੱਡੀ ਕਾਰਵਾਈ

ਪੰਜਾਬ ਸਰਕਾਰ ਵੱਲੋਂ Playway ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ...

16 ਸਾਲ ਦੀ ਉਮਰ ਤੋਂ ਆਏ ਸਨ ਬਾਣੇ ਚ, ਵਿਵਾਦਾਂ ਚ ਰਹਿਣ ਵਾਲੇ,ਜਾਣੋਂ ਕੋਣ ਨੇ ਢੱਡਰੀਆਂ ਵਾਲੇ ?

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ...

ਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ ਤਾਂ ਜ਼ਹਿਰ ਦੇਕੇ ਦਿੱਤੀ ਸੀ ਮੌ+ਤ,ਜਾਣੋਂ ਢੱਡਰੀਆਂ ਵਾਲੇ ਦਾ ਕਾਲਾ ਸੱਚ!

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ...

ਨਸ਼ੇ ਨੂੰ ਲੈਕੇ NIA ਦੀ ਵੱਡੀ ਕਾਰਵਾਈ,ਪੰਜਾਬ ਚ ਕਈ ਥਾਵਾਂ ਤੇ ਕੀਤੀ ਛਾਪੇਮਾਰੀ

ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ NIA ਦੀ ਰੇਡ ਜਾਰੀ ਹੈ। ਦੱਸਣਯੋਗ ਹੈ ਕਿ ਇਹ...

ਖ਼ੁਸ਼ੀਆਂ ਬਦਲੀਆਂ ਮਾਤਮ ਚ,ਵਿਆਹ ਤੋਂ ਦੂਜੇ ਦਿਨ ਨਵੀਂ ਵਿਆਹੀ ਨੇ ਚੁੱਕਿਆ ਖੌਫਨਾਕ ਕਦਮ

ਸਥਾਨਕ ਟਿੱਬਾ ਰੋਡ ਸ਼ਿਵ ਸ਼ੰਕਰ ਕਾਲੋਨੀ ਵਿੱਚ ਵਿਆਹੀ ਮੁਟਿਆਰ ਨੇ ਵਿਆਹ ਤੋਂ ਦੋ ਦਿਨ...

ਬੁਰੇ ਫਸੇ ਰਣਜੀਤ ਸਿੰਘ ਢੱਡਰੀਆਂ ਵਾਲੇ,ਕਤਲ ਤੇ ਬਲਾਤਕਾਰ ਦਾ ਕੇਸ ਦਰਜ !

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ...

ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਅਪੀਲ, 12 ਦਸੰਬਰ ਸ਼ਾਮ ਨੂੰ ਸਾਰੇ ਦੇਸ਼ਵਾਸੀ ਭੁੱਖ ਹੜਤਾਲ ‘ਚ ਸਾਥ ਦੇਣ

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ...

 21 ਘੰਟੇ ਤੋਂ ਬੋਰਵੈੱਲ ‘ਚ ਫਸਿਆ 5 ਸਾਲਾ ਮਾਸੂਮ ,ਜ਼ਿੰਦਗੀ ਤੇ ਮੌਤ ਦੀ ਲੜ ਰਿਹਾ ਲੜਾਈ

5 ਸਾਲ ਦਾ ਛੋਟਾ ਆਰੀਅਨ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ...

ਪ੍ਰੇਸ਼ਾਨੀ ਚ ਫਸੇ ਧਰਮਿੰਦਰ ਦਿਓਲ, ਲੱਗੇ ਧੋਖਾਧੜੀ ਦੇ ਇਲਜ਼ਾਮ , ਅਦਾਲਤ ਨੇ ਸੰਮਨ ਕੀਤੇ ਜਾਰੀ 

 ਬਾਲੀਵੁੱਡ ਦਾ ਹੀ-ਮੈਨ ਹਾਲ ਹੀ ਵਿੱਚ 89 ਸਾਲ ਦਾ ਹੋਇਆ ਹੈ। ਆਪਣੇ ਜਨਮ ਦਿਨ...