ਤੇਲੰਗਾਨਾ ਦੇ ਵਾਰੰਗਲ ‘ਚ ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਵਾਰੰਗਲ ਦਾ ਰਹਿਣ ਵਾਲਾ ਕੰਘਨ ਸਿੰਘ ਵਿਦੇਸ਼ ਤੋਂ ਆਪਣੇ ਪੁੱਤਰ ਲਈ ਚਾਕਲੇਟ ਲੈ ਕੇ ਆਇਆ ਸੀ। ਜਦੋਂ 8 ਸਾਲਾ ਸੰਦੀਪ ਨੇ ਚਾਕਲੇਟ ਖਾਧੀ ਤਾਂ ਇਹ ਉਸ ਦੇ ਗਲੇ ‘ਚ ਫਸ ਗਈ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਚਲੀ ਗਈ।
ਪੁਲਸ ਮੁਤਾਬਕ ਦੂਜੀ ਜਮਾਤ ਦਾ ਵਿਦਿਆਰਥੀ ਸੰਦੀਪ ਸ਼ਨੀਵਾਰ ਨੂੰ ਘਰੋਂ ਕੁਝ ਚਾਕਲੇਟ ਲੈ ਕੇ ਸਕੂਲ ਗਿਆ ਸੀ। ਸਕੂਲ ਚ ਚਾਕਲੇਟ ਖਾਣ ਤੋਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਅਧਿਆਪਕ ਨੇ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਨੇ ਦਮ ਘੁਟਣ ਨੂੰ ਮੌਤ ਦਾ ਕਾਰਨ ਦੱਸਿਆ ਹੈ।
ਜਾਣਕਾਰੀ ਮੁਤਾਬਿਕ ਸੰਦੀਪ ਦੇ ਪਿਤਾ ਕੰਘਨ ਸਿੰਘ ਵਾਰੰਗਲ ਵਿੱਚ ਇਲੈਕਟ੍ਰਿਕ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੇ ਚਾਰ ਬੱਚੇ ਹਨ। ਉਹ ਹਾਲ ਹੀ ‘ਚ ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਸਨ, ਜਿੱਥੋਂ ਉਹ ਆਪਣੇ ਬੱਚਿਆਂ ਲਈ ਚਾਕਲੇਟ ਲੈ ਕੇ ਆਏ ਸਨ। ਸੰਦੀਪ ਇਨ੍ਹਾਂ ਵਿੱਚੋਂ ਕੁਝ ਚਾਕਲੇਟ ਸਕੂਲ ਲੈ ਕੇ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
----------- Advertisement -----------
ਚਾਕਲੇਟ ਖਾਣ ਨਾਲ 8 ਸਾਲ ਦੇ ਮਾਸੂਮ ਦੀ ਮੌ+ਤ
Published on
----------- Advertisement -----------
----------- Advertisement -----------












