ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ‘ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਮਾਲ ਦੀ ਇਮਾਰਤ ਵਿੱਚ ਕਈ ਲੋਕ ਫਸੇ ਹੋਏ ਹਨ।
ਜੀਓ ਨਿਊਜ਼ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਫਾਇਰ ਬ੍ਰਿਗੇਡ ਨੇ ਕਰੀਬ 50 ਲੋਕਾਂ ਨੂੰ ਬਚਾਇਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।












