ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਪਹਿਲਵਾਨ ਵਿਨੇਸ਼ ਫੋਗਾਟ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਹੈ। ਦੋਵਾਂ ਦੀਆਂ ਵੀਡੀਓ ਕਾਲ ‘ਤੇ ਗੱਲ ਕਰਨ ਦੀਆਂ ਕੁਝ ਤਸਵੀਰਾਂ ਹਾਲ ਹੀ ‘ਚ ਸਾਹਮਣੇ ਆਈਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਚ ਵਿਨੇਸ਼ ਨਾਲ ਪਹਿਲਵਾਨ ਕ੍ਰਿਪਾ ਸ਼ੰਕਰ ਵੀ ਨਜ਼ਰ ਆ ਰਹੇ ਹਨ, ਜਿਸ ਨੇ ਆਮਿਰ ਦੀ ਫਿਲਮ ‘ਦੰਗਲ’ ਦੇ ਅਦਾਕਾਰਾਂ ਨੂੰ ਸਿਖਲਾਈ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਲ ਦੌਰਾਨ ਆਮਿਰ ਨੇ ਵਿਨੇਸ਼ ਨੂੰ ਓਲੰਪਿਕ 2024 ਦੇ ਸਫਰ ਲਈ ਵਧਾਈ ਦਿੱਤੀ। ਵਿਨੇਸ਼ ਵੀ ਆਮਿਰ ਦੇ ਨਾਲ ਗੱਲਬਾਤ ਕਰ ਕੇ ਖੁਸ਼ ਨਜ਼ਰ ਆਈ।
ਦੱਸ ਦਈਏ ਕਿ ਭਾਰਤੀ ਪਹਿਲਵਾਨ ਵਿਨੇਸ਼ ਨੇ ਪਿਛਲੇ ਮਹੀਨੇ ਪੈਰਿਸ ਓਲੰਪਿਕ ‘ਚ 50 ਕਿਲੋਗ੍ਰਾਮ ਮਹਿਲਾ ਫਰੀਸਟਾਈਲ ਕੁਸ਼ਤੀ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ, ਪਰ ਮੈਚ ਤੋਂ ਠੀਕ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।












