ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ਦੇ ਭਿਟਾਹਾ ਥਾਣਾ ਖੇਤਰ ‘ਚ ਸ਼ਨੀਵਾਰ ਨੂੰ ਗੰਡਕ ਨਦੀ ‘ਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 6 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਚੰਦਰਪੁਰ ਪਿੰਡ ਦੇ ਕਰੀਬ 50 ਲੋਕ ਕਿਸ਼ਤੀ ‘ਤੇ ਗੰਡਕ ਦੀਆਰਾ ਖੇਤਰ ‘ਚ ਪਸ਼ੂਆਂ ਦਾ ਚਾਰਾ ਲਿਆਉਣ ਲਈ ਜਾ ਰਹੇ ਸਨ।
ਇਸ ਦੌਰਾਨ ਕਿਸ਼ਤੀ ਬੇਕਾਬੂ ਹੋ ਕੇ ਗੰਡਕ ਨਦੀ ਵਿੱਚ ਪਲਟ ਗਈ। ਇਸ ਘਟਨਾ ‘ਚ ਕਿਸ਼ਤੀ ‘ਤੇ ਸਵਾਰ ਇਕ ਔਰਤ ਸਮੇਤ 6 ਲੋਕ ਡੁੱਬ ਗਏ, ਜਦਕਿ ਬਾਕੀ ਤੈਰ ਕੇ ਬਾਹਰ ਨਿਕਲ ਗਏ।
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਸਥਾਨਕ ਗੋਤਾਖੋਰ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਡੁੱਬੇ ਲੋਕਾਂ ਦੀ ਭਾਲ ਕਰ ਰਹੀ ਹੈ।