ਆਪਣੇ ਜੱਦੀ ਸ਼ਹਿਰ ਮੋਗਾ ਪਹੁੰਚੇ ਸੋਨੂੰ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੱਲੋਂ ਅੱਜ ਮੋਗਾ ਦੇ ਇਕ ਬਿਰਧ ਆਸ਼ਰਮ ਵਿੱਚ ਜਾ ਕੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦਾ ਦੁੱਖ ਦਰਦ ਸੁਣਿਆ ਗਿਆ । ਸੋਨੂੰ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਬਜ਼ੁਰਗਾਂ ਨਾਲ ਕਾਫ਼ੀ ਸਮਾਂ ਬਤੀਤ ਕੀਤਾ ਅਤੇ ਉਨ੍ਹਾਂ ਬਜ਼ੁਰਗਾਂ ਨਾਲ ਕੇਕ ਕੱਟ ਕੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਇਕ ਐੱਲਈਡੀ ਟੀਵੀ ਵੀ ਦਿੱਤਾ । ਸੂਦ ਨੇ ਕਿਹਾ ਕਿ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਅਸੀਂ ਪਾਰਟੀ ਕਰਾਂਗੇ ਅਨਾਊਂਸ ਅਤੇ ਤੁਹਾਨੂੰ ਖ਼ੁਦ ਮਾਣ ਮਹਿਸੂਸ ਹੋਵੇਗਾ।
ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਅੱਜ ਜਦ ਮੈਂ ਮੋਗਾ ਵਿਖੇ ਸਥਿਤ ਬਿਰਧ ਆਸ਼ਰਮ ਵਿੱਚ ਪਹੁੰਚਿਆ ਤਾਂ ਮੈਨੂੰ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਮਾਨ ਰੱਖਣ ਲਈ ਉਨ੍ਹਾਂ ਕੋਲ ਅਲਮਾਰੀਆਂ ਨਹੀਂ ਹਨ ਅਤੇ ਉਨ੍ਹਾਂ ਦੀ ਇਹ ਮੰਗ ਮੈਂ ਬਹੁਤ ਜਲਦੀ ਪੂਰੀ ਕਰ ਦਿਆਂਗਾ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਮੈਨੂੰ ਦੱਸਿਆ ਸੀ ਕਿ ਭਜਨ ਕੀਰਤਨ ਸੁਣਨ ਲਈ ਉਨ੍ਹਾਂ ਕੋਲ ਟੀਵੀ ਨਹੀਂ ਹੈ ਇਸ ਲਈ ਅੱਜ ਉਨ੍ਹਾਂ ਨੂੰ ਇਕ ਟੀਵੀ ਦੇ ਕੇ ਜਾ ਰਿਹਾ ਹਾਂ । ਸੋਨੂੰ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਉਨ੍ਹਾਂ ਬੱਚਿਆਂ ਨੂੰ ਸੇਧ ਦਿੱਤੀ ਹੈ ਜੋ ਇਸ ਤਰ੍ਹਾਂ ਆਪਣੇ ਮਾਂ ਬਾਪ ਨੂੰ ਇਕੱਲਾ ਛੱਡ ਚਲੇ ਜਾਂਦੇ ਹਨ ਉਨ੍ਹਾਂ ਨੇ ਕਿਹਾ ਕਿ ਮਾਂ ਬਾਪ ਜ਼ਿੰਦਗੀ ਦਾ ਅਨਮੋਲ ਹੀਰਾ ਹਨ ਇਨ੍ਹਾਂ ਨੂੰ ਕਦੇ ਵੀ ਇਕੱਲਾ ਨਾ ਛੱਡੋ ।
ਸੋਨੂੰ ਸੂਦ ਨੇ ਕਿਹਾ ਕਿ ਮੈਨੂੰ ਸੀਐਮ , ਡਿਪਟੀ ਸੀਐਮ ਦੀ ਅੱਡ ਅੱਡ ਪਾਰਟੀਆਂ ਤੋਂ ਆਫਰ ਆਏ ਹਨ ਪਰ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਅਹੁਦੇ ਹੁੰਦੇ ਆ ਉਹਨਾਂ ਦੇ ਸਿਰਫ਼ ਨਾਮ ਹੁੰਦੇ ਹਨ ਕਿ ਇੱਕ ਛੋਟਾ ਜਿਹਾ ਸਰਪੰਚ ਵੱਡੇ ਤੋਂ ਵੱਡੇ ਸੀਐਮ ਤੋਂ ਜ਼ਿਆਦਾ ਕੰਮ ਕਰ ਸਕਦਾ ਹੈ ਜੇਕਰ ਉਸਦੀ ਸੋਚ ਹੋਵੇ । ਸੂਦ ਨੇ ਕਿਹਾ ਕਿ ਮੈਂ ਬਿਨਾਂ ਕਿਸੇ ਪੋਸਟ ਤੋਂ ਪੂਰੇ ਦੇਸ਼ ਵਿੱਚ ਕੰਮ ਕਰ ਰਿਹਾ ਹਾਂ । ਲੋਕ ਕਹਿੰਦੇ ਹਨ ਕਿ ਮਦਦ ਕਰਨ ਲਈ ਰਾਜਨੀਤੀ ਵਿੱਚ ਜਾਣਾ ਚਾਹੀਦਾ ਹੈ ਬਲਕਿ ਮੈਂ ਚਾਹੁੰਦਾ ਹਾਂ ਕਿ ਰਾਜਨੀਤੀ ਦਾ ਨਾਮ ਬਦਲ ਕੇ ਸੇਵਾਨੀਤੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਲੋਕਾਂ ਦੀ ਸੇਵਾ ਕਰੋਗੇ ਤਾਂ ਲੋਕਾਂ ਦੇ ਦਿਲਾਂ ਵਿੱਚ ਖ਼ੁਦ ਬਖ਼ੁਦ ਰਾਜ ਕਰਨ ਲੱਗੋਗੇ । ਸੂਦ ਨੇ ਕਿਹਾ ਕਿ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਅਸੀਂ ਪਾਰਟੀ ਕਰਾਂਗੇ ਅਨਾਊਂਸ ਅਤੇ ਤੁਹਾਨੂੰ ਖ਼ੁਦ ਮਾਣ ਮਹਿਸੂਸ ਹੋਵੇਗਾ ।