ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵੀਰਵਾਰ ਨੂੰ ਟੀਵੀ ਚੈਨਲਾਂ ਲਈ ਐਡਵਾਈਜ਼ਰੀ ਜਾਰੀ ਕੀਤੀ। ਇਸ ਵਿਚ ਸਰਕਾਰ ਨੇ ਟੀਵੀ ਚੈਨਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੈਨਲ ‘ਤੇ ਨਾ ਬੁਲਾਉਣ ਜੋ ਭਾਰਤ ਵਿਰੋਧੀ ਬਿਆਨ ਦਿੰਦੇ ਹਨ।
ਐਡਵਾਈਜ਼ਰੀ ‘ਚ ਮੰਤਰਾਲੇ ਨੇ ਕਿਹਾ ਕਿ ਹਾਲ ਹੀ ‘ਚ ਇਕ ਵਿਅਕਤੀ ਨੂੰ ਟੀਵੀ ‘ਤੇ ਚਰਚਾ ਲਈ ਬੁਲਾਇਆ ਗਿਆ ਸੀ, ਜਿਸ ‘ਤੇ ਗੰਭੀਰ ਅਪਰਾਧਾਂ ਅਤੇ ਅੱਤਵਾਦ ਦਾ ਦੋਸ਼ ਹੈ ਅਤੇ ਉਹ ਭਾਰਤ ‘ਚ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧ ਰੱਖਦਾ ਹੈ। ਇਸ ਵਿਅਕਤੀ ਨੇ ਕਈ ਟਿੱਪਣੀਆਂ ਕੀਤੀਆਂ ਜੋ ਦੇਸ਼ ਦੀ ਪ੍ਰਭੂਸੱਤਾ/ਅਖੰਡਤਾ, ਸੁਰੱਖਿਆ ਅਤੇ ਮਿੱਤਰ ਦੇਸ਼ਾਂ ਨਾਲ ਸਬੰਧਾਂ ਲਈ ਹਾਨੀਕਾਰਕ ਸਨ। ਇਸ ਕਾਰਨ ਦੇਸ਼ ਦੇ ਹਾਲਾਤ ਵਿਗੜਨ ਦਾ ਖਤਰਾ ਬਣਿਆ ਹੋਇਆ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇਸ ਐਡਵਾਈਜ਼ਰੀ ਵਿੱਚ ਕਿਸੇ ਵੀ ਚੈਨਲ ਦਾ ਨਾਂ ਨਹੀਂ ਲਿਆ ਗਿਆ ਹੈ।ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਸਰਕਾਰ ਮੀਡੀਆ ਦੀ ਆਜ਼ਾਦੀ ਅਤੇ ਸੰਵਿਧਾਨ ਦੇ ਤਹਿਤ ਦਿੱਤੇ ਗਏ ਅਧਿਕਾਰਾਂ ਦਾ ਸਨਮਾਨ ਕਰਦੀ ਹੈ ਪਰ ਟੀਵੀ ਚੈਨਲਾਂ ‘ਤੇ ਪ੍ਰਸਾਰਿਤ ਹੋਣ ਵਾਲੀ ਸਮੱਗਰੀ ਨੂੰ ਵੀ ਸੀਟੀਐਨ ਐਕਟ 1995 ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਵਿੱਚ ਸੈਕਸ਼ਨ 20 ਦੀ ਧਾਰਾ (2) ਵੀ ਸ਼ਾਮਲ ਹੈ।
----------- Advertisement -----------
ਸਰਕਾਰ ਵੱਲੋਂ ਟੀਵੀ ਚੈਨਲਾਂ ਲਈ ਐਡਵਾਈਜ਼ਰੀ ਜਾਰੀ
Published on
----------- Advertisement -----------
----------- Advertisement -----------












