ਅਯੁੱਧਿਆ ਤੋਂ ਪ੍ਰਯਾਗਰਾਜ ਆ ਰਹੇ ਚੇਤਕ ਹੈਲੀਕਾਪਟਰ ਨੇ ਸ਼ਨੀਵਾਰ ਨੂੰ ਪ੍ਰਯਾਗਰਾਜ ਦੇ ਇੱਕ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ। ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਇਸ ਦੀ ਸੂਚਨਾ ਤੁਰੰਤ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫੌਜ ਦੀਆਂ ਇੰਜੀਨੀਅਰਿੰਗ ਯੂਨਿਟਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਤਕਨੀਕੀ ਖਰਾਬੀ ਨੂੰ ਠੀਕ ਕਰ ਰਹੀਆਂ ਹਨ। ਅਚਾਨਕ ਖੇਤਾਂ ‘ਚ ਹੈਲੀਕਾਪਟਰ ਦੇ ਉਤਰਨ ਦੀ ਸੂਚਨਾ ਮਿਲਣ ‘ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ। ਦੱਸ ਦਈਏ ਕਿ ਹੈਲੀਕਾਪਟਰ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
----------- Advertisement -----------
ਹਵਾਈ ਸੈਨਾ ਦੇ ਚੇਤਕ ਹੈਲੀਕਾਪਟਰ ਦੀ ਪ੍ਰਯਾਗਰਾਜ ‘ਚ ਐਮਰਜੈਂਸੀ ਲੈਂਡਿੰਗ
Published on
----------- Advertisement -----------
----------- Advertisement -----------











