ਐਂਟੀਲੀਆ ਹਾਊਸ ਇਨ੍ਹੀਂ ਦਿਨੀਂ ਛੋਟੇ ਮਹਿਮਾਨ ਦੀ ਆਮਦ ਨਾਲ ਖਿੜਿਆ ਹੋਇਆ ਹੈ। ਅੰਬਾਨੀ ਪਰਿਵਾਰ ‘ਚ ਇਕ ਹੋਰ ਮੈਂਬਰ ਦੀ ਐਂਟਰੀ ਹੋਈ ਹੈ। ਵੱਡੀ ਨੂੰਹ ਸ਼ਲੋਕਾ ਮਹਿਤਾ ਨੇ ਕੁਝ ਦਿਨ ਪਹਿਲਾ ਬੇਟੀ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਹੁਣ ਰੱਖਿਆ ਗਿਆ ਹੈ। ਪਰਿਵਾਰ ਨੇ ਬੜੇ ਪਿਆਰ ਨਾਲ ਲਾਡਲੀ ਦਾ ਨਾਂ ਵੇਦਾ ਅੰਬਾਨੀ ਰੱਖਿਆ ਹੈ, ਜਿਸ ਦਾ ਮਤਲਬ ਵੀ ਬਹੁਤ ਖੂਬਸੂਰਤ ਹੈ। ਅੰਬਾਨੀ ਪਰਿਵਾਰ ਵੱਲੋਂ ਇੱਕ ਖ਼ੂਬਸੂਰਤ ਕਾਰਡ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਬੇਟੀ ਨਾਮ ਦੱਸਿਆ ਗਿਆ ਹੈ।
ਕਾਰਡ ਵਿੱਚ ਅੰਬਾਨੀ ਅਤੇ ਮਹਿਤਾ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ ਲਿਖੇ ਹੋਏ ਹਨ। ਪਰ ਸਭ ਤੋਂ ਜ਼ਿਆਦਾ ਜ਼ੋਰ ਪ੍ਰਿਥਵੀ ਅੰਬਾਨੀ ਦੇ ਨਾਂ ‘ਤੇ ਦਿੱਤਾ ਗਿਆ ਹੈ ਜਿਨ੍ਹਾਂ ਨੇ ਆਪਣੀ ਛੋਟੀ ਭੈਣ ਦੇ ਨਾਂ ਦਾ ਐਲਾਨ ਕੀਤਾ ਹੈ। ਹਰ ਕੋਈ ਅੰਬਾਨੀ ਪਰਿਵਾਰ ਦੀ ਲਾਡਲੀ ਦੀ ਝਲਕ ਪਾਉਣ ਲਈ ਬੇਤਾਬ ਹੈ। ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ‘ਚ ਨੀਤਾ ਅੰਬਾਨੀ ਦੀ ਗੋਦ ‘ਚ ਇਕ ਬੱਚੀ ਨਜ਼ਰ ਆ ਰਹੀ ਸੀ, ਕਿਹਾ ਜਾ ਰਿਹਾ ਸੀ ਕਿ ਇਹ ਤਸਵੀਰ ਸ਼ਲੋਕਾ ਅੰਬਾਨੀ ਦੇ ਹਸਪਤਾਲ ਤੋਂ ਘਰ ਵਾਪਸੀ ਦੌਰਾਨ ਦੀ ਸੀ। ਇਸ ਦੇ ਨਾਲ ਹੀ ਹੁਣ ਬੱਚੀ ਦਾ ਨਾਂ ਵੀ ਰੱਖਿਆ ਗਿਆ ਹੈ।
----------- Advertisement -----------
ਅੰਬਾਨੀ ਪਰਿਵਾਰ ਨੇ ਆਕਾਸ਼ ਅਤੇ ਸ਼ਲੋਕਾ ਦੀ ਨੰਨ੍ਹੀ ਧੀ ਦਾ ਰੱਖਿਆ ਬੇਹੱਦ ਖੂਬਸੂਰਤ ਨਾਮ, ਹਰ ਕੋਈ ਲੁੱਟਾ ਰਿਹੈ ਪਿਆਰ
Published on
----------- Advertisement -----------

----------- Advertisement -----------