July 18, 2026, 10:40 am
----------- Advertisement -----------
HomeNewsLatest Newsਉੱਤਰ ਪ੍ਰਦੇਸ਼: ਅਖਿਲੇਸ਼ ਯਾਦਵ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਉੱਤਰ ਪ੍ਰਦੇਸ਼: ਅਖਿਲੇਸ਼ ਯਾਦਵ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

Published on

----------- Advertisement -----------

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਰਹਾਲ ਵਿਧਾਨ ਸਭਾ ਤੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਕਰਹਾਲ ਤੋਂ ਵਿਧਾਇਕ ਬਣੇ ਰਹਿਣਗੇ। ਦੱਸ ਦੇਈਏ ਕਿ ਉਸਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਰਹਾਲ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਜਿੱਤੀ ਸੀ।
ਮੰਗਲਵਾਰ ਨੂੰ ਸੰਸਦ ਭਵਨ ਪਹੁੰਚ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਆਪਣਾ ਅਸਤੀਫਾ ਲੋਕ ਸਭਾ ਸਪੀਕਰ ਨੂੰ ਸੌਂਪਿਆ, ਉਸ ਤੋਂ ਸਾਫ ਹੋ ਗਿਆ ਹੈ ਕਿ ਹੁਣ ਉਹ ਸੂਬੇ ਦੀ ਰਾਜਨੀਤੀ ‘ਚ ਪੂਰੀ ਤਰ੍ਹਾਂ ਸਰਗਰਮ ਹੋਣਾ ਚਾਹੁੰਦੇ ਹਨ। ਉਨ੍ਹਾਂ ਯੂਪੀ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਪਾ ਦੀਆਂ ਸੀਟਾਂ ਵਧੀਆਂ ਹਨ ਅਤੇ ਵੋਟ ਪ੍ਰਤੀਸ਼ਤ ਵੀ ਵਧ ਰਹੀ ਹੈ। ਇਸ ਵਾਰ ਸਾਨੂੰ ਇਹ ਜਾਣਨਾ ਹੋਵੇਗਾ ਕਿ ਵੋਟ ਪ੍ਰਤੀਸ਼ਤ ਕਿਵੇਂ ਵਧੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਭਾਜਪਾ ਦੀਆਂ ਸੀਟਾਂ ਹੀ ਨਹੀਂ ਘਟਣਗੀਆਂ ਸਗੋਂ ਲੋਕ ਉਨ੍ਹਾਂ ਦੀਆਂ ਵੋਟਾਂ ਘਟਾਉਣ ਦਾ ਕੰਮ ਕਰਨਗੇ। ਅਖਿਲੇਸ਼ ਯਾਦਵ ਦੇ ਨਾਲ-ਨਾਲ ਆਜ਼ਮ ਖਾਨ ਨੇ ਵੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਰਾਮਪੁਰ ਸਦਰ ਸੀਟ ਤੋਂ ਵਿਧਾਇਕ ਬਣੇ ਰਹਿਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ਨੇ ਲਗਾਤਾਰ ਛੇਵੇਂ ਦਿਨ ਈਰਾਨ ਦੇ ਟਿਕਾਣਿਆਂ ‘ਤੇ ਕੀਤੀ ਬੰਬਾਰੀ, ਸੱਤ ਲੋਕਾਂ ਦੀ ਮੌਤ

ਅਮਰੀਕਾ ਨੇ ਰਾਤੋ-ਰਾਤ ਈਰਾਨ 'ਤੇ ਘਾਤਕ ਹਵਾਈ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ,...

ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All is Well” ਦਾ ਕੀਤਾ ਐਲਾਨ

ਪੰਜਾਬ ਕਾਂਗਰਸ ‘ਚ ਚੱਲ ਰਹੇ ਲੀਡਰਸ਼ਿਪ ਵਿਵਾਦ ਦੇ ਵਿਚਕਾਰ, ਸਾਬਕਾ ਮੁੱਖ ਮੰਤਰੀ ਤੇ ਸੰਸਦ...

ਸੋਨਮ ਵਾਂਗਚੁਕ ਨੂੰ ਬਣਾਇਆ ਜਾਵੇ ਦੇਸ਼ ਦਾ ਸਿੱਖਿਆ ਮੰਤਰੀ, ਅਰਵਿੰਦ ਕੇਜਰੀਵਾਲ ਨੇ ਚੁੱਕੀ ਮੰਗ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ...

PM ਮੋਦੀ ਦਾ ਚੰਡੀਗੜ੍ਹ ਦੌਰਾ, ਕਈ ਇਲਾਕਿਆਂ ‘ਚ ਨਹੀਂ ਚੱਲਣਗੀਆਂ ਸਕੂਲੀ ਬੱਸਾਂ, ਸਰਕੂਲਰ ਜਾਰੀ

ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

ਤਰਨਤਾਰਨ ‘ਚ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਇੱਕੋ ਦਿਨ ‘ਚ 2 ਸਕੇ ਭਰਾਵਾਂ ਦੀ ਮੌਤ

ਤਰਨਤਾਰਨ ਜ਼ਿਲ੍ਹੇ ਦੇ ਰਾਣੀ ਵਲਾਹ ਪਿੰਡ ਵਿੱਚ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਨਾਲ...

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ, ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ...

ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

ਪੰਜਾਬੀ ਰੰਗਮੰਚ, ਰੇਡੀਓ, ਟੈਲੀਵੀਜ਼ਨ ਅਤੇ ਸਿਨੇਮਾ ਦੀ ਮਾਣਮੱਤੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਖਬਰ...

ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਆ ਰਹੇ ਹਨ। ਪ੍ਰਧਾਨ...

ਪੈਟਰੋਲ, ਡੀਜ਼ਲ ਤੇ ਏਟੀਐਫ ‘ਤੇ ਸਰਕਾਰ ਦਾ ਵੱਡਾ ਫੈਸਲਾ, ਅਚਾਨਕ ਇਹ ਟੈਕਸ ਵਧਾਇਆ

ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਵਧਣ ਨਾਲ ਮੱਧ ਪੂਰਬ ਵਿੱਚ ਤਣਾਅ ਵਧ ਗਿਆ ਹੈ।...