ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਤੋਂ ਬਾਅਦ 3 ਹੋਰ ਜ਼ਿਲਿਆਂ ਕੰਨੂਰ, ਵਾਇਨਾਡ ਅਤੇ ਮਲਪੁਰਮ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਕੰਟੇਨਮੈਂਟ ਜ਼ੋਨ ਖੇਤਰਾਂ ਅਤੇ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਕੇਰਲ ‘ਚ ਹੁਣ ਤੱਕ ਨਿਪਾਹ ਵਾਇਰਸ ਦੇ 4 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਰਾਜ ਸਰਕਾਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੀ ਇੱਕ ਟੀਮ ਨਿਪਾਹ ਵਾਇਰਸ ਦੀ ਜਾਂਚ ਲਈ ਅੱਜ ਕੇਰਲ ਆਵੇਗੀ। ਐਨਆਈਵੀ ਟੀਮ ਕੋਝੀਕੋਡ ਮੈਡੀਕਲ ਕਾਲਜ ਵਿੱਚ ਚਮਗਿੱਦੜਾਂ ਦਾ ਸਰਵੇਖਣ ਵੀ ਕਰੇਗੀ।
ਇਸ ਤੋਂ ਪਹਿਲਾਂ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੰਗਲਵਾਰ ਰਾਤ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਸੀ। ਇਸ ਵਿੱਚ ਨਿਪਾਹ ਵਾਇਰਸ ਨਾਲ ਨਜਿੱਠਣ ਲਈ ਲੋੜੀਂਦੇ ਯਤਨਾਂ ਸਬੰਧੀ ਸਾਰੇ ਵਿਧਾਇਕਾਂ, ਜਨ ਪ੍ਰਤੀਨਿਧੀਆਂ, ਜ਼ਿਲ੍ਹਾ ਕੁਲੈਕਟਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
----------- Advertisement -----------
ਕੇਰਲ ‘ਚ ਨਿਪਾਹ ਵਾਇਰਸ ਸਬੰਧੀ 4 ਜ਼ਿਲ੍ਹਿਆਂ ‘ਚ ਅਲਰਟ ਜਾਰੀ, 7 ਕੰਟੇਨਮੈਂਟ ਜ਼ੋਨ ਬਣਾਏ ਗਏ
Published on
----------- Advertisement -----------
----------- Advertisement -----------