October 24, 2026, 4:56 pm
----------- Advertisement -----------
HomeNewsLatest NewsRoller Coaster ਖਰਾਬ ਹੋਣ 'ਤੇ ਤਿੰਨ ਘੰਟੇ ਝੂਲੇ 'ਤੇ ਉਲਟਾ ਲਟਕਦੇ ਰਹੇ...

Roller Coaster ਖਰਾਬ ਹੋਣ ‘ਤੇ ਤਿੰਨ ਘੰਟੇ ਝੂਲੇ ‘ਤੇ ਉਲਟਾ ਲਟਕਦੇ ਰਹੇ ਲੋਕ!

Published on

----------- Advertisement -----------

ਐਡਵੈਂਚਰ ਪਾਰਕਾਂ ‘ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਜਾਨ ਦਾ ਡਰ ਪੈਦਾ ਹੋ ਜਾਂਦਾ ਹੈ। ਹਾਲ ਹੀ ‘ਚ ਅਮਰੀਕਾ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਇਸ ਘਟਨਾ ਦੌਰਾਨ ਕੁਝ ਬੱਚੇ ਝੂਲੇ ‘ਤੇ ਫਸ ਗਏ, ਜਿਨ੍ਹਾਂ ਦੀ ਜਾਨ ਮਸਾਂ ਬਚਾਈ ਗਈ। ਦਰਅਸਲ ਰਾਈਡ ਦੌਰਾਨ ਝੂਲਾ ਖਰਾਬ ਹੋ ਗਿਆ, ਜਿਸ ਕਾਰਨ ਬੱਚੇ ਕੁਝ ਘੰਟਿਆਂ ਤੱਕ ਉਲਟਾ ਲਟਕੇ ਰਹੇ।

ਇਸ ਖੌਫਨਾਕ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਰੌਂਗਟੇ ਖੜੇ ਹੋ ਗਏ । ਦੱਸ ਦਈਏ ਕਿ ਫੋਰੈਸਟ ਕਾਉਂਟੀ ਫੈਸਟੀਵਲ ਕ੍ਰੈਂਡਨ, ਵਿਸਕਾਨਸਿਨ, ਅਮਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਫਾਇਰਬਾਲ ਕੋਸਟਰ ਚਲਦੇ ਸਮੇਂ ਅਚਾਨਕ ਰੁਕ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ ਰੋਲਰਕੋਸਟਰ ‘ਤੇ ਅੱਠ ਲੋਕ ਸਵਾਰ ਸਨ। ਅੱਠ ਵਿਅਕਤੀਆਂ ਵਿੱਚੋਂ ਸੱਤ ਬੱਚੇ ਸਨ ਅਤੇ ਉਹ ਕਰੀਬ ਤਿੰਨ ਘੰਟੇ ਤੱਕ ਹਵਾ ਵਿੱਚ ਉਲਟੇ ਲਟਕਦੇ ਰਹੇ। ਇਹ ਇਸ ਲਈ ਸੀ ਕਿਉਂਕਿ ਐਮਰਜੈਂਸੀ ਰਿਸਪੌਂਡ ਟੀਮ ਨੂੰ ਬੱਚਿਆਂ ਨੂੰ ਹੇਠਾਂ ਲਿਆਉਣ ਵਿੱਚ ਲੰਬਾ ਸਮਾਂ ਲੱਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਝੂਲੇ ਵਿੱਚ ਮਕੈਨੀਕਲ ਨੁਕਸ ਪੈਣ ਕਾਰਨ ਇਹ ਘਟਨਾ ਵਾਪਰੀ ਹੈ। ਪਰ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਸੀ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਸਿਰਫ ਇੰਨਾ ਜਾਣਦੇ ਹਾਂ ਕਿ ਇਹ ਮਕੈਨੀਕਲ ਨੁਕਸ ਸੀ। ਕਾਫੀ ਸਮੇ ਬਾਅਦ ਦੀ ਮੁਸ਼ੱਕਤ ਤੋਂ ਬਾਅਦ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...