September 3, 2026, 1:19 pm
----------- Advertisement -----------
HomeNewsBreaking News371 ਦਿਨਾਂ ਬਾਅਦ ਪੁਲਾੜ ਤੋਂ ਵਾਪਿਸ ਪਰਤਿਆ ਅਮਰੀਕੀ ਪੁਲਾੜ ਯਾਤਰੀ, ਧਰਤੀ ਦੇ...

371 ਦਿਨਾਂ ਬਾਅਦ ਪੁਲਾੜ ਤੋਂ ਵਾਪਿਸ ਪਰਤਿਆ ਅਮਰੀਕੀ ਪੁਲਾੜ ਯਾਤਰੀ, ਧਰਤੀ ਦੇ ਸਭ ਤੋਂ ਵੱਧ ਚੱਕਰ ਲਗਾਉਣ ਦਾ ਬਣਾਇਆ ਰਿਕਾਰਡ

Published on

----------- Advertisement -----------

ਪੁਲਾੜ ‘ਚ 371 ਦਿਨ ਬਿਤਾਉਣ ਤੋਂ ਬਾਅਦ ਅਮਰੀਕੀ ਪੁਲਾੜ ਯਾਤਰੀ ਫਰੈਂਕ ਰੂਬੀਓ ਧਰਤੀ ‘ਤੇ ਵਾਪਿਸ ਪਰਤ ਆਏ ਹਨ। ਇਨ੍ਹਾਂ ਨੂੰ ਕਜ਼ਾਕਿਸਤਾਨ ਦੇ ਦੂਰ-ਦੁਰਾਡੇ ਦੇ ਇਲਾਕੇ ‘ਚ ਸੋਯੂਜ਼ ਕੈਪਸੂਲ ‘ਚੋ ਉਤਾਰਿਆ ਗਿਆ। ਉਸ ਦੇ ਨਾਲ ਰੂਸੀ ਪੁਲਾੜ ਯਾਤਰੀ ਸਰਗੇਈ ਪ੍ਰੋਕੋਪਯੇਵ ਅਤੇ ਦਮਿਤਰੀ ਪੇਟਲਿਨ ਵੀ ਪੁਲਾੜ ਤੋਂ ਪਰਤ ਆਏ ਹਨ।
ਰੂਬੀਓ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਅਮਰੀਕੀ ਪੁਲਾੜ ਯਾਤਰੀ ਬਣ ਗਏ ਹਨ। ਉਸ ਨੇ ਇਹ ਰਿਕਾਰਡ 11 ਸਤੰਬਰ ਨੂੰ ਬਣਾਇਆ। ਉਹ 371 ਦਿਨ ਪੁਲਾੜ ਵਿੱਚ ਰਹੇ। ਇਸ ਤੋਂ ਪਹਿਲਾਂ ਅਮਰੀਕੀ ਪੁਲਾੜ ਯਾਤਰੀ ਮਾਰਕ ਵੈਂਡੇ ਹੀ ਨੇ ਸਾਲ 2022 ‘ਚ 355 ਦਿਨ ਦਾ ਰਿਕਾਰਡ ਬਣਾਇਆ ਸੀ। ਹਾਲਾਂਕਿ ਹੁਣ ਤੱਕ ਪੁਲਾੜ ‘ਚ ਸਭ ਤੋਂ ਜ਼ਿਆਦਾ ਸਮਾਂ ਬਿਤਾਉਣ ਦਾ ਰਿਕਾਰਡ ਰੂਸੀ ਪੁਲਾੜ ਯਾਤਰੀ ਵੈਲੇਰੀ ਪੋਲਿਆਕੋਵ ਦੇ ਨਾਂ ਹੈ, ਜਿਨ੍ਹਾਂ ਨੇ 437 ਦਿਨ ਪੁਲਾੜ ‘ਚ ਬਿਤਾਏ ਸਨ।
ਦੱਸ ਦਈਏ ਕਿ ਫਰੈਂਕ ਰੂਬੀਓ ਨੂੰ 180 ਦਿਨਾਂ ਲਈ ਪੁਲਾੜ ਮਿਸ਼ਨ ‘ਤੇ ਭੇਜਿਆ ਗਿਆ ਸੀ, ਪਰ ਉਸਦਾ ਪੁਲਾੜ ਯਾਨ ਕਬਾੜ ਨਾਲ ਟਕਰਾ ਗਿਆ। ਇਸ ਕਾਰਨ ਵਾਹਨ ਦਾ ਕੂਲਿੰਗ ਸਿਸਟਮ ਖਰਾਬ ਹੋ ਗਿਆ। ਇਸ ਕਾਰਨ ਅਮਰੀਕੀ ਪੁਲਾੜ ਯਾਤਰੀ ਨੂੰ ਲੰਬਾ ਸਮਾਂ ਰੁਕਣਾ ਪਿਆ। ਅਮਰੀਕਾ ਦੇ ਫਰੈਂਕ ਰੂਬੀਓ ਨੇ ਸਪੇਸ ਸਟੇਸ਼ਨ ‘ਤੇ ਰਹਿੰਦਿਆਂ ਧਰਤੀ ਦੇ ਦੁਆਲੇ 5963 ਚੱਕਰ ਲਗਾਏ। ਇਸ ਦੌਰਾਨ ਉਸ ਨੇ 15 ਕਰੋੜ 74 ਲੱਖ 12 ਹਜ਼ਾਰ 306 ਮੀਲ ਦਾ ਸਫ਼ਰ ਤੈਅ ਕੀਤਾ। ਜੇਕਰ ਇਸ ਦੀ ਤੁਲਨਾ ਚੰਦਰਮਾ ਦੀ ਯਾਤਰਾ ਨਾਲ ਕੀਤੀ ਜਾਵੇ ਤਾਂ ਇਸ ਦੂਰੀ ‘ਤੇ ਕੋਈ ਵੀ ਘੱਟੋ-ਘੱਟ 328 ਵਾਰ ਚੰਦ ਤੇ ਜਾ ਕੇ ਵਾਪਸ ਆ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹੋਈ ਸਰਗਰਮ, ਅਗਲੇ 10 ਦਿਨਾਂ ‘ਚ ਪੰਜਾਬ ਦੌਰੇ ‘ਤੇ ਆਉਣਗੇ ਰਾਹੁਲ ਗਾਂਧੀ

ਜਿਵੇਂ-ਜਿਵੇਂ 2027 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਸਰਗਰਮ...

ਪਰਮਿੰਦਰ ਸਿੰਘ ਗੋਲਡੀ ਹਲਕਾ ਖਰੜ ਦੇ ਇੰਚਾਰਜ ਨਿਯੁਕਤ, ਜ਼ਿੰਮੇਵਾਰੀ ਸੌਂਪਣ ਲਈ CM ਮਾਨ ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਖਰੜ ਦਾ ਇੰਚਾਰਜ ਨਿਯੁਕਤ ਕੀਤਾ...

ਦਿੜ੍ਹਬਾ ‘ਚ 12 ਤੋਲੇ ਸੋਨਾ ਚੋਰੀ ਮਾਮਲੇ ‘ਚ ਵੱਡਾ ਖੁਲਾਸਾ, ਪਰਿਵਾਰ ਨੇ ਸੋਨੇ ਦੀ ਥਾਂ ਨਕਲੀ ਗਹਿਣੇ ਮਿਲਣ ਦੇ ਲਗਾਏ ਇਲਜ਼ਾਮ

ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਇਕ ਚੋਰ ਵੱਲੋਂ ਘਰ ਵਿਚੋਂ 12 ਤੋਲੇ ਸੋਨਾ ਚੋਰੀ...

ਪੰਜਾਬ ਨੇ 2036 ਤੱਕ 16 ਲੱਖ ਹੈਕਟੇਅਰ ਰਕਬਾ ਬਾਗਬਾਨੀ ਅਧੀਨ ਲਿਆਉਣ ਦਾ ਟੀਚਾ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 2 ਸਤੰਬਰ :ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਅਤੇ...

ਪੰਜਾਬ ਦੇ ਲੋਕ ਸੱਚ ਜਾਣਦੇ ਹਨ ਅਤੇ 2027 ਵਿੱਚ ਭਗਵੰਤ ਮਾਨ ਨੂੰ ਦੁਬਾਰਾ ਚੁਣਨ ਦਾ ਮਨ ਬਣਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁਧਵਾਰ...

ਜੇਕਰ ਜਾਂਚ ਨਿਰਪੱਖ ਹੈ, ਤਾਂ 2012 ਤੋਂ ਇਸ ਵਿਭਾਗ ਦੇ ਮੰਤਰੀ ਰਹੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇ: ਅਮਨ ਅਰੋੜਾ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਭਾਜਪਾ ਪਹਿਲਾਂ ਵੀ ‘ਆਪ’ ਆਗੂਆਂ ਨੂੰ ਜੇਲ੍ਹ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਪਰ ਸਾਡੀ ਪਾਰਟੀ ਇੱਕਜੁੱਟ ਹੈ: ਕੁਲਦੀਪ ਧਾਲੀਵਾਲ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ...