ਸੋਮਵਾਰ ਰਾਤ ਨੂੰ ਚੰਦ ਨਜ਼ਰ ਆਉਣ ‘ਤੇ ਮੰਗਲਵਾਰ ਨੂੰ ਦੇਸ਼ ਭਰ ‘ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੱਖਣੀ ਕਸ਼ਮੀਰ ‘ਚ ਈਦ ਦੇ ਮੌਕੇ ‘ਤੇ ਪੱਥਰਬਾਜ਼ੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਅਨੰਤਨਾਗ ਜ਼ਿਲ੍ਹੇ ਵਿੱਚ ਸਵੇਰ ਦੀ ਨਮਾਜ਼ ਤੋਂ ਬਾਅਦ ਇੱਕ ਮਸਜਿਦ ਦੇ ਬਾਹਰ ਪੱਥਰਬਾਜ਼ੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਸੁਰੱਖਿਆ ਬਲਾਂ ‘ਤੇ ਪੱਥਰ ਸੁੱਟੇ। ਮਸਜਿਦ ‘ਚ ਨਮਾਜ਼ ਅਦਾ ਕਰਨ ਲਈ ਵੱਡੀ ਗਿਣਤੀ ‘ਚ ਲੋਕ ਪੁੱਜੇ ਹੋਏ ਸਨ।
ਦੱਸ ਦਈਏ ਕਿ ਜੰਮੂ-ਕਸ਼ਮੀਰ ਡਵੀਜ਼ਨ ਦੀਆਂ ਵੱਖ-ਵੱਖ ਮਸਜਿਦਾਂ ਅਤੇ ਧਾਰਮਿਕ ਸਥਾਨਾਂ ‘ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਹਜ਼ਾਰਾਂ ਲੋਕਾਂ ਨੇ ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ। ਜੰਮੂ ਸ਼ਹਿਰ ਦੇ ਰੈਜ਼ੀਡੈਂਸੀ ਰੋਡ ‘ਤੇ ਸਥਿਤ ਈਦਗਾਹ ਸਮੇਤ ਹੋਰ ਮਸਜਿਦਾਂ ‘ਚ ਸਵੇਰੇ ਈਦ ਦੀ ਮੁੱਖ ਨਮਾਜ਼ ਅਦਾ ਕੀਤੀ ਗਈ। ਲੋਕ ਸਵੇਰ ਤੋਂ ਹੀ ਮਸਜਿਦਾਂ ਅਤੇ ਧਾਰਮਿਕ ਸਥਾਨਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਈਦ ਨੂੰ ਲੈ ਕੇ ਦੋਵਾਂ ਮੰਡਲਾਂ ਦੀਆਂ ਮਸਜਿਦਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
----------- Advertisement -----------
ਅਨੰਤਨਾਗ: ਨਮਾਜ਼ ਤੋਂ ਬਾਅਦ ਮਸਜਿਦ ਦੇ ਬਾਹਰ ਪੱਥਰਬਾਜ਼ੀ
Published on
----------- Advertisement -----------
----------- Advertisement -----------












